Meanings of Punjabi words starting from ਧ

ਦੇਖੋ, ਧੂਮ੍ਰ.


ਦੇਖੋ, ਧੂਮ੍ਰਲੋਚਨ.


ਦੇਖੋ, ਧੂਮ੍ਰਅੱਛ.


ਵਿ- ਧੂਮ੍ਰ ਵਰਣ ਦੀ. ਧੂਏਂ ਰੰਗੀ. "ਧੂਮਰੀ ਧੂਰਿ ਭਰੇ." (ਚਰਿਤ੍ਰ ੧)


ਦੇਖੋ, ਧੂਮਧਾਮ. ਭੀੜਤੇ ਕੁਲਾਹਲ. "ਆਇ ਪਰੇ ਧਰਮਰਾਇ ਕੇ ਬੀਚਹਿ ਧੂਮਾਧਾਮ." (ਸ. ਕਬੀਰ)


ਸੰ. ਵਿ- ਧੂਏਂਰੰਗਾ. "ਧੂਮ੍ਰ ਬਾਜੀ ਰਥ ਛਾਜਤ." (ਪਾਰਸਾਵ) ੨. ਸੰਗ੍ਯਾ- ਧੂਮ੍ਰ ਨੈਨ ਦਾ ਸੰਖੇਪ. "ਕ੍ਰੁੱਧ ਕੈ ਧੂਮ੍ਰ ਚੜੇ ਉਤ ਸੈਨੀ." (ਚੰਡੀ ੧)


ਸੰ. ਧੂਮ੍ਰਾਕ੍ਸ਼੍‍. ਧੂਏਂ ਰੰਗੀ ਅੱਖਾਂ ਵਾਲਾ. ਦੇਖੋ, ਧੂਮ੍ਰਾਛ.


ਸੰਗ੍ਯਾ- ਧੂਮ੍ਰਨੈਨ ਦੈਤ ਦੇ ਮਾਰਨ ਵਾਲੀ ਦੁਰਗਾ. "ਨਮੋ ਧੂਮ੍ਰਹੰਤੀ." (ਚੰਡੀ ੨)


ਸੰਗ੍ਯਾ- ਧੂੰਏਰੰਗੇ ਕੇਸ਼ਾਂ ਵਾਲਾ ਇੱਕ ਦਾਨਵ, ਜੋ ਵ੍ਰਿੰਦਾ ਦਾ ਪਿਤਾ ਅਤੇ ਜਲੰਧਰ ਦਾ ਸਹੁਰਾ ਸੀ.


ਸੰਗ੍ਯਾ- ਧੂੰਏਂਰੰਗੀ ਹੈ ਧੁਜਾ ਜਿਸ ਦੀ, ਵੀਰਯਨਾਦ ਦਾਨਵ ਦਾ ਇੱਕ ਸੈਨਾਨੀ। ੨. ਬੋਦੀ ਵਾਲਾ ਤਾਰਾ.