Meanings of Punjabi words starting from ਪ

ਸੰਗ੍ਯਾ- ਪ੍ਰਤ੍ਯਯਃ ਵਿਸ਼੍ਵਾਸ. ਏ਼ਤਬਾਰ.


ਪਤਿਸ਼ਸਤ੍ਰ ਦਾ ਸੰਖੇਪ. "ਕੰਟ ਸ਼ਬਦ ਪ੍ਰਿਥਮੇ ਉਚਰ ਅਘਨ ਸ਼ਬਦ ਕਹੁ ਅੰਤ। ਪਤਿਸਸ ਭਾਖਹੁ ਪਾਂਸ ਕੇ ਨਿਕਸਹਿਂ ਨਾਮ ਅਨੰਤ." (ਸਨਾਮਾ) ਕੰਟਕਅਘ (ਪਾਪ ਨਾਸ਼ਨੀ) ਗੰਗਾ, ਉਸ ਦਾ ਪਤਿ ਵਰੁਣ, ਉਸ ਦਾ ਸ਼ਸਤ੍ਰ ਪਾਸ਼ (ਫਾਹੀ).


ਸੰ. ਪਤਿਸ੍ਟ. ਵਿ- ਅਤ੍ਯੰਤ ਡਿਗਣ ਵਾਲਾ, ਪਤਨਸ਼ੀਲ.


ਦੇਖੋ, ਪ੍ਰਤਿਸ੍ਟਾ.


ਪਤਿਸ੍ਟ ਹੋਇਆ. ਡਿਗਿਆ. ਨਿਕਲਿਆ. ਦੇਖੋ, ਪਤਿਸਟ. "ਕਉੜਾ ਹੋਇ ਪਤਿ ਸਟਿਆ." (ਸੋਰ ਅਃ ਮਃ੫)


ਸੰਗ੍ਯਾ- ਪਾਤੀ ਹਾਰ. ਚਿੱਠੀਰਸਾਂ। ੨. ਦੇਖੋ, ਪ੍ਰਤਿਹਾਰ। ੩. ਦੇਖੋ, ਪ੍ਰੇਤਹਾਰ.


ਸੰ. ਸੰਗ੍ਯਾ- ਫ਼ੌਜ ਦੀ ਇੱਕ ਖਾਸ ਗਿਣਤੀ, ਜਿਸ ਵਿੱਚ ੧੦. ਘੋੜੇ, ੧੦. ਹਾਥੀ, ੧੦. ਰਥ ਅਤੇ ੧੦੦ ਪੈਦਲ ਹੁੰਦੇ ਹਨ। ੨. ਪੱਤਿਕ ਸੈਨਾ ਦਾ ਸਰਦਾਰ। ੩. ਵਿ- ਪੈਦਲ ਚਲਣ ਵਾਲਾ, ਪਯਾਦਾ


ਸੰਗ੍ਯਾ- ਪ੍ਰਤਿਸ੍ਠਾ ਵਧਾਉਣ ਦੇ ਕਰਮ. ਉਹ ਆਚਰਣ (ਕਰਣੀ), ਜਿਸ ਤੋਂ ਸਨਮਾਨ ਵਧੇ। ੨. ਪੰਕ੍ਤਿ (ਕੁਲ- ਖ਼ਾਨਦਾਨ) ਦੇ ਆਚਾਰ. ਵੰਸ਼ਰੀਤਿ. "ਜਾਤਿ ਰਹੇ ਪਤਿ ਕੇ ਆਚਾਰਾ." (ਗਉ ਅਃ ਮਃ ੧)