Meanings of Punjabi words starting from ਬ

ਵਾਰ੍‍ਤਾਲਾਪ ਕਰਨਾ। ੨. ਦੇਖੋ, ਬਤਾਉਣਾ। ੩. ਮਾਤਮਪੁਰਸੀ ਕਰਨੀ. ਕਿਸੇ ਮੋਏ ਪ੍ਰਾਣੀ ਦੇ ਸੰਬੰਧੀਆਂ ਨਾਲ ਹਮਦਰਦੀ ਦੀ ਗੱਲ ਕਰਨੀ. "ਨਰ ਬਤਰਾਵਨ ਕੋ ਜਬ ਆਏ। ਸਫ ਸਤਰੰਜੀ ਦੀਨ ਡਸਾਏ." (ਗੁਪ੍ਰਸੂ) ੪. ਨ੍ਰਿਤ੍ਯ ਸਮੇਂ ਅੰਗਾਂ ਦ੍ਵਾਰਾ ਗੀਤ ਦੇ ਭਾਵ ਪ੍ਰਗਟ ਕਰਨੇ। ੫. ਕਾਵ੍ਯ ਪੜ੍ਹਨ ਵੇਲੇ ਅੰਗਾਂ ਦੀ ਹਰਕਤ ਨਾਲ ਛੰਦ ਦਾ ਭਾਵ ਦਿਖਾਂਉਣਾ.


ਸੰਗ੍ਯਾ- ਚੌੜੀ ਸਿਲਾ, ਜਿਸ ਉੱਪਰ ਵੱਟੇ ਨਾਲ ਮਸਾਲਾ ਆਦਿ ਪੀਸਿਆ ਜਾਂਦਾ ਹੈ। ੨. ਗ੍ਯਾਨੀ ਬਤਾ ਦਾ ਅਰਥ ਮਾਸ ਕਰਦੇ ਹਨ. " ਕੀਯੋ ਬਤਾ ਕੋ ਢੇਰ." (ਕ੍ਰਿਸਨਾਵ) ਅਸਲ ਵਿੱਚ ਅਰਥਪਾਠ ਇਉਂ ਹੈ- ਕੀਯੋ- ਅਬ- ਤਾਂਕੋ ਢੇਰ.


ਕ੍ਰਿ- ਬਤਾਨਾ. ਦੱਸਣਾ। ੨. ਸਮਝਾਉਣਾ. "ਸਨੇ ਸਨੇ ਬਾਤਨ ਬਤਰਾਵਤ." (ਗੁਪ੍ਰਸੂ) ੩. ਆਗ੍ਯਾ ਕਰਨਾ। ੪. ਅੰਗਾਂ ਦੀ ਚੇਸ੍ਟਾ ਤੋਂ ਮਨ ਅਤੇ ਗੀਤ ਦਾ ਭਾਵ ਪ੍ਰਗਟ ਕਰਨਾ.


ਦੇਖੋ, ਬੈਂਗਣ.


ਦੇਖੋ, ਬੈਂਗਣ.


ਕ੍ਰਿ. ਵਿ- ਦੱਸਕੇ. ਬਤਾਕੇ। ੨. ਬਤਾਉਣ ਦਾ ਅਮਰ. ਦੱਸ. "ਤੁਝ ਰਾਖਨਹਾਰੋ ਮੋਹਿ ਬਤਾਇ." (ਬਸੰ ਕਬੀਰ)


ਸੰਗ੍ਯਾ- ਪਤਾਸਾ ਖੰਡ ਤੋਂ ਬਣੀ ਇੱਕ ਪ੍ਰਕਾਰ ਦੀ ਮਿਠਾਈ, ਜਿਸ ਅੰਦਰ ਵਾਤ (ਹਵਾ) ਭਰੀ ਰਹਿੰਦੀ ਹੈ। ੨. ਬੁਲਬੁਲਾ.


ਦੇਖੋ, ਬਤਾਉਣਾ.