Meanings of Punjabi words starting from ਭ

ਦੇਖੋ, ਸੁਤਭਾਨੁ। ੨. ਸੂਰਜ ਤੋਂ ਪੈਦਾ ਹੋਇਆ ਯਮ। ੩. ਕਰਣ. "ਭੀਖਮ ਆਗੈ ਭਯੋ ਸੰਗ ਭਾਨੁਜ." (ਕ੍ਰਿਸਨਾਵ) ੪. ਸ਼ਨੈਸ਼੍ਵਰ. ਛਨਿੱਛਰ। ੫. ਅਸ਼੍ਵਿਨੀਕੁਮਾਰ। ੬. ਸੁਗ੍ਰੀਵ। ੭. ਸ਼ਸਤ੍ਰਨਾਮਮਾਲਾ ਵਿੱਚ ਪ੍ਰਕਾਸ਼ ਦਾ ਨਾਮ ਭੀ ਭਾਨੁਜ ਲਿਖਿਆ ਹੈ.


ਭਾਨੁਜ (ਪ੍ਰਕਾਸ਼) ਉਸ ਦਾ ਵੈਰੀ, ਰਾਤ੍ਰੀ (ਸਨਾਮਾ) ੨. ਕਰਣ ਦਾ ਵੈਰੀ ਅਰਜੁਨ.


ਭਾਨੁਜ ਅਰਿ (ਰਾਤ੍ਰਿ), ਉਸ ਨੂੰ ਰਮਣ (ਭੋਗਣ) ਵਾਲਾ ਚੰਦ੍ਰਮਾ. (ਸਨਾਮਾ)


ਦੇਖੋ, ਭਾਨੁਜ.


ਰਾਜਾ ਭਰਤਰੀ (ਭਿਰ੍‍ਤ੍ਰਹਰਿ) ਦੀ ਰਾਣੀ. "ਭਾਨੁਮਤੀ ਤਾਂਕੇ ਬਰ ਨਾਰੀ." (ਚਰਿਤ੍ਰ ੨੦੯) ੨. ਦੇਖੋ, ਨਿਕੁੰਭ ੩। ੩. ਰਾਜਾ ਭੋਜ ਦੀ ਪੁਤ੍ਰੀ, ਜੋ ਜਾਦੂ ਟੂਣੇ ਦੀ ਵਿਦ੍ਯਾ ਵਿੱਚ ਵਡੀ ਨਿਪੁਣ ਸੀ। ੪. ਜਾਦੂ ਦਾ ਖੇਡ ਕਰਨ ਵਾਲੀ ਇਸਤ੍ਰੀ.


ਤਿਲਸਮ. ਇੰਦ੍ਰਜਾਲ. ਦੇਖੋ, ਭਾਨੁਮਤੀ ੩, ੪. ਅਤੇ ਨਿਕੁੰਭ ੩.


ਚੱਢਾ ਜਾਤਿ ਦਾ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ। ੨. ਰਾਜਮਹਲ ਦਾ ਨਿਵਾਸੀ ਬਹਲ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਗ੍ਯਾਨੀ ਅਤੇ ਮਹਾਨ ਯੋਧਾ ਸਿੱਖ. ਇਹ ਅਮ੍ਰਿਤਸਰ ਦੇ ਜੰਗ ਵਿੱਚ ਸ਼ਮਸਖ਼ਾਨ ਸਰਦਾਰ ਨੂੰ ਮਾਰਕੇ ਸ਼ਹੀਦ ਹੋਇਆ.


ਭਾਏ. ਪਸੰਦ ਆਏ। ੨. ਭਗ੍ਨ ਕਰਦਾ ਹੈ. ਭੰਨ (ਤੋੜਦਾ) ਹੈ. "ਨਾਰਾਇਣਾਂ ਦੰਤ ਭਾਨੇ ਡਾਇਣ." (ਗੌਂਡ ਮਃ ੫)


ਭੰਨੈ. ਭਗ੍ਨ ਕਰੈ. "ਘਾਲ ਨ ਭਾਨੈ, ਅੰਤਰਬਿਧਿ ਜਾਨੈ." (ਸੋਰ ਮਃ ੫) ੨. ਭਾਣੇ ਅਨੁਸਾਰ. ਆਪਣੀ ਇੱਛਾ ਅਨੁਸਾਰ. "ਮਾਂਗਨ ਕਉ ਸਗਲੀ, ਦਾਨੁ ਦੇਹਿ ਪ੍ਰਭ ਭਾਨੈ." (ਸੋਰ ਮਃ ੫)