Meanings of Punjabi words starting from ਉ

ਦੇਖੋ, ਉਭਯ. "ਹਰਖ ਸੋਕ ਉਭੇ ਦਰਬਾਰ." (ਗਉ ਅਃ ਮਃ ੧) ੨. ਦੇਖੋ, ਊਭੇ.


ਸੰ. उदर्ध्वश्वास्- ਊਰ੍‍ਧ੍ਵਸ਼੍ਵਾਸ. ਸੰਗ੍ਯਾ- ਖਿੱਚਵਾਂ ਸਾਹ. ਸ਼ੋਕ ਦੇ ਕਾਰਣ ਫਿਫੜੇ ਦੇ ਸੰਕੋਚ ਅਥਵਾ ਬਲਗ਼ਮ ਦੀ ਅਧਿਕਤਾ ਕਰਕੇ ਸਾਹ ਦਾ ਖਿੱਚਵਾਂ ਆਉਣਾ. "ਮੁਹ ਕਾਲਾ ਹੋਇਆ ਅੰਦਰਿ ਉਭੇਸਾਸ." (ਵਾਰ ਸੋਰ ਮਃ ੩) "ਨਾਵੇਂ ਧਉਲੇ ਉਭੇਸਾਹ." (ਵਾਰ ਮਾਝ ਮਃ ੧) ੨. ਹਾਹੁਕੇ. ਠੰਢੇ ਸਾਹ.


ਦੇਖੋ, ਉਭਯ.


ਵਿ- ਉਮਾਹ (ਉਮੰਗ) ਸਹਿਤ. ਉਤਸਾਹ ਸਹਿਤ. ਸ਼ੌਕ ਨਾਲ. "ਮਨ ਮੇ ਅਤਿ ਹੀ ਉਮਈ."#(ਕ੍ਰਿਸਨਾਵ)


ਦੇਖੋ, ਉਮਾਹ. "ਸਭ ਉਮਹਾਈ ਦੇਖਬੇ ਕੋ ਵਧੂ ਲਾਲ ਕੋ." (ਗੁਪ੍ਰਸੂ)


ਸੰਗ੍ਯਾ- ਉਮੰਗ. ਉਤਸਾਹ. ਆਨੰਦ ਦੀ ਲਹਿਰ. ਖੁਸ਼ੀ ਦਾ ਉਛਾਲਾ. "ਮਨ ਨ ਰਹੈ ਬਹੁ ਬਿਧਿ ਉਮਕਾਈ." (ਸਾਰ ਮਃ ੫) ੨. ਅ਼. [عُمق] ਉ਼ਮਕ਼. ਗਹਿਰਾਈ. ਡੂੰਘਿਆਈ. ਗੰਭੀਰਤਾ.