Meanings of Punjabi words starting from ਗ

ਸੰ. ਸੰਗ੍ਯਾ- ਢੂੰਢਣਾ. ਤਲਾਸ਼ ਕਰਨਾ. ਅਨ੍ਵੇਸਣ.


ਗਮਨ ਕਰਦਾ ਹੈ. ਜਾਂਦਾ ਹੈ. ਪਹੁੰਚਦਾ ਹੈ. ਦੇਖੋ ਗਵੇ। ੨. ਜਾਵੇ. ਪਹੁਚੇ. "ਹਰਿਦਰਗਹ ਕਹੁ ਕੈਸੇ ਗਵੈ?" (ਸੁਖਮਨੀ)


ਗਾਇਨ ਕਰੈਯਾ. ਗਾਇਕ.


ਦੇਖੋ, ਗਢ. "ਹਰਿਚਰਣ ਸਰਣ ਗੜ ਕੋਟਿ ਹਮਾਰੈ." (ਸੂਹੀ ਮਃ ੫) "ਗੜ ਚੜਿਆ ਪਤਸਾਹ ਚੜਾਇਆ." (ਭਾਗੁ) ਦੇਖੋ, ਗਵਾਲਿਯਰ। ੨. ਘਟਨ. ਘੜਨਾ. "ਲੋਸਟ ਕੋ ਜੜ ਗੜ ਬੋਹਿਥ ਬਨਾਈਅਤ." (ਭਾਗੁ ਕ) ੩. ਨੇਜ਼ਾ. ਭਾਲਾ. ਦੇਖੋ, ਗਡ. "ਪੱਟਿਸ ਲੋਹਹਥੀ ਪਰਸੰ ਗੜ." (ਰਾਮਾਵ) ੪. ਫੋੜਾ.


ਕ੍ਰਿ- ਗਰਜਨਾ. ਗੜ ਗੜ ਸ਼ਬਦ ਕਰਨਾ.