Meanings of Punjabi words starting from ਜ

ਅ਼. [زراعت] ਜ਼ਰਾਅ਼ਤ. ਸੰਗ੍ਯਾ- ਖੇਤੀ. ਕ੍ਰਿਸਿ.


ਅ਼. [جّراد] ਸੰਗ੍ਯਾ- ਤਾਂਬੇ ਦੇ ਬਰਤਨਾਂ ਨੂੰ ਸਿਕਲ ਕਰਨ ਵਾਲਾ। ੨. ਅ਼. [زّراد] ਜ਼ੱਰਾਦ. ਸੰਜੋਆ (ਕਵਚ) ਬਣਾਉਣ ਵਾਲਾ.


ਦੇਖੋ, ਜੱਰਾਦ। ੨. ਦੇਖੋ, ਖਾਨਜਰਾਦੀ.


ਜਰਾ ਆਦਿ ਆਧਿ (ਰੋਗ). "ਜਨਮ ਜਰਾਧਿ ਮਰਣ ਭਇਅੰ." (ਗੂਜ ਜੈਦੇਵ)


ਜਲਾਨਾ. ਦਗਧ ਕਰਨਾ। ੨. ਦੇਖੋ, ਯਾਰਾਨਾ.


ਅ਼. [ظرافت] ਜਰਾਫ਼ਤ. ਸੰਗ੍ਯਾ- ਬੁੱਧਿ. ਦਾਨਾਈ। ੨. ਹਾਸੀ. ਮਖ਼ੌਲ.। ੩. ਚਿੱਤ ਦੀ ਪ੍ਰਸੰਨਤਾ.


ਦੇਖੋ, ਜੁੱਰਾਬ.


ਦੇਖੋ, ਜਰਬ. "ਜਾਲਮ ਜੁਲਮ ਨ ਜੋਰ ਜਰਾਬਾ." (ਭਾਗੁ) ਜਾਲਿਮ, ਜੁਲਮ ਅਤੇ ਜ਼ੋਰ ਨਾਲ ਜਰਬ ਨਹੀਂ ਮਾਰ ਸਕਦਾ.