nan
ਸੰਗ੍ਯਾ- ਧੂਏਂ ਰੰਗੀ ਅੱਖਾਂ ਵਾਲਾ. ਧੂਮ੍ਰਲੋਚਨ ਦੈਤ। ੨. ਭਾਵੇਂ ਧੂਮ੍ਰਾਕ੍ਸ਼੍ ਦਾ ਅਰਥ ਭੀ ਧੂਮ੍ਰਲੋਚਨਹੀ ਹੈ, ਪਰ ਉਹ ਇਸ ਤੋਂ ਵੱਖ ਹੈ. ਦੇਖੋ, ਧੂਮ੍ਰਲੋਚਨ ਅਤੇ ਧੂਮ੍ਰਾਛ. "ਧੂਮ੍ਰਨੈਨ ਗਿਰਿਰਾਜ ਤਟ ਊਂਚੇ ਕਹੀ ਪੁਕਾਰ." (ਚੰਡੀ ੧)
ਸੰਗ੍ਯਾ- ਧੂਆਂ ਪੀਣ ਦੀ ਕ੍ਰਿਯਾ. ਧੂਮਪਾਨ. ਇੱਕ ਪ੍ਰਕਾਰ ਦਾ ਤਪ, ਜਿਸ ਵਿੱਚ ਕੇਵਲ ਧੂਆਂ ਪੀਤਾ ਜਾਂਦਾ ਹੈ, ਹੋਰ ਅੰਨ ਜਲ ਆਦਿ ਦਾ ਤ੍ਯਾਗ ਹੁੰਦਾ ਹੈ. "ਇਕ ਕਰਤ ਕਸਟ ਕਰ ਧੂਮ੍ਰਪਾਨ." (ਦੱਤਾਵ) ਦੇਖੋ, ਧੂਮ ੩। ੨. ਹ਼ੁਕ਼ਾ ਪੀਣ ਦਾ ਕਰਮ. ਹ਼ੁਕ਼ਾਨੋਸ਼ੀ। ੩. ਕਿਸੇ ਦਵਾਈ ਦੀ ਧੂੰਆਂ ਵੈਦ ਦੀ ਦੱਸੀ ਵਿਧੀ ਨਾਲ ਪੀਣਾ.
ਸੰਗ੍ਯਾ- ਧੂਰੰਗੀ ਅੱਖਾਂ ਵਾਲਾ ਇੱਕ ਦੈਤ੍ਯ, ਜੋ ਸ਼ੁੰਭ ਦਾ ਫ਼ੌਜੀ ਸਰਦਾਰ ਸੀ. "ਤਹਾਂ ਧੂਮ੍ਰਲੋਚਨ ਚੇਲ ਚਤੁਰੰਗਨਿ ਦਲ ਸਾਜ." (ਚੰਡੀ ੧) ਇਹ ਦੁਰਗਾ ਨੇ ਮਾਰਿਆ। ੨. ਕਬੂਤਰ. ਕਪੋਤ। ੩. ਵਿ- ਕਬਰੀ ਅੱਖਾਂ ਵਾਲਾ.
ਸੰਗ੍ਯਾ- ਧੂਏਂ ਜੇਹਾ ਰੰਗ। ੨. ਵਿ- ਧੂਏਂ ਰੰਗ.
ਦੇਖੋ, ਧੂਮ੍ਰਅੱਛ. ਬ੍ਰਿਜਨਾਦ (ਵੀਰਯਨਾਦ) ਦਾਨਵ ਦਾ ਇੱਕ ਫ਼ੌਜੀ ਸਰਦਾਰ. "ਸੇਤਦਾੜ੍ਹ ਧੂਮ੍ਰਾਛ ਵਿਕਟ ਭਟ." (ਸਲੋਹ) ੨. ਇੱਕ ਰਾਵਣ ਦਾ ਸਰਦਾਰ ਜਿਸ ਨੂੰ ਹਨੁਮਾਨ ਨੇ ਮਾਰਿਆ, ਇਹ ਅੰਕਪਨ ਦਾ ਭਾਈ ਸੀ. "ਧੂਮ੍ਰਅੱਛ ਸੁਜਾਂਬੁਮਾਲਿ ਬੁਲਾਇ ਬੀਰ ਪਠੈਦਏ." (ਰਾਮਾਵ) ੩. ਧੂਮ੍ਰਲੋਚਨ ਲਈ ਭੀ ਇਹ ਨਾਮ ਆਇਆ ਹੈ- "ਧੂਮ੍ਰਾਛ ਬਿਧੁੰਸਨ." (ਅਕਾਲ)
ਸ. ਧੂਲਿ. ਸੰਗ੍ਯਾ- ਰਜ. ਗਰਦ. ਧੂੜ.
ਸੰ. ध्रूर्जटी. ਸੰਗ੍ਯਾ- ਸੰਘਣੀ ਜਟਾ ਵਾਲਾ, ਸ਼ਿਵ. ਮਹਾਦੇਵ। ੨. ਤਿੰਨ ਲੋਕਾਂ ਦੀ ਚਿੰਤਾ ਰੱਖਣ ਵਾਲਾ ਸ਼ੰਕਰ.
ਸੰ. धूर्त्त्. ਵਿ- ਛਲੀਆ. ਕਪਟੀ। ੨. ਵੰਚਕ. ਠਗ। ੩. ਦੇਖੋ, ਧੂਰਤੁ.
ਸੰਗ੍ਯਾ- ਧੂਰ੍ਤਪੁਣਾ. ਛਲ. ਕਪਟ। ੨. ਠੱਗੀ.
ਵਿ- ਧੁਰ- ਰਤ. ਮੂਲਸ੍ਥਾਨ ਨਾਲ ਪ੍ਰੇਮ ਕਰਨ ਵਾਲਾ, "ਧੂਰਤ ਸੋਈ ਜਿ ਧੁਰ ਕਉ ਲਾਗੈ." (ਸਾਰ ਮਃ ੫) ੨. ਦੇਖੋ, ਧੂਰਤ.
ਧੂਲਿਰੂਪ ਰਾਜਧਾਨੀ. "ਧੂਰਧਾਨੀ ਕਰਨ." (ਚੰਡੀ ੧) ਦੈਤਾਂ ਦੀ ਰਾਜਧਾਨੀ ਨੂੰ ਧੂਲਿ ਵਿੱਚ ਮਿਲਾ ਦੇਣ ਵਾਲੀ। ੨. ਸੰਗ੍ਯਾ- ਗਰਦ ਨੂੰ ਧਾਰਣ ਵਾਲਾ, ਆਕਾਸ਼। ੩. ਪਵਨ। ੪. ਦੇਖੋ, ਧੂਲਿਧਾਨੀ.