Meanings of Punjabi words starting from ਪ

ਵਿ- ਡਿਗਿਆ ਹੋਇਆ। ੨. ਧਰਮ ਕਰਮ ਤੋਂ ਡਿਗਿਆ. ਪਾਪੀ. "ਪਤਿਤ ਪਵਿਤ੍ਰ ਲਈਏ ਕਰਿ ਅਪੁਨੇ." (ਗੂਜ ਮਃ ੫) ੩. ਜਾਤਿ ਤੋਂ ਡਿਗਿਆ. ਸਮਾਜੋਂ ਖ਼ਾਰਿਜ (ਕੱਢਿਆ). "ਪਤਿਤਜਾਤਿ ਉਤਮ ਭਇਆ." (ਸੂਹੀ ਮਃ ੪)


ਵਿ- ਪਤਿਤ (ਪਾਪੀ- ਨੀਚ) ਦਾ ਉੱਧਾਰ ਕਰਨ ਵਾਲਾ. "ਪਤਿਤ- ਉਧਾਰਣ ਹਰਿ, ਬਿਰਦ ਤੁਮਾਰਾ." (ਬਿਲਾ ਛੰਤ ਮਃ ੫) ੨. ਸੰਗ੍ਯਾ- ਕਰਤਾਰ, ਜੋ ਪਾਪੀਆਂ ਦਾ ਨਿਸਤਾਰ ਕਰਦਾ ਹੈ. "ਪਤਿਤਉਧਾਰਨ ਭੈਹਰਨ. (ਸਃ ਮਃ ੯) ੩. ਗੁਰੂ ਨਾਨਕ ਦੇਵ.


ਜਾਤਿਚ੍ਯੁਤ. ਦੇਖੋ, ਪਤਿਤ ੩.


ਵਿ- ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ. "ਪਤਿਤਪਾਵਨ ਨਾਮ ਹਰੀ." (ਮਾਲੀ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਗੁਰੂ ਨਾਨਕ ਦੇਵ। ੪. ਗ੍ਯਾਨੀ ਗ੍ਯਾਨਸਿੰਘ ਦਾ ਬਣਾਇਆ ਇੱਕ ਗ੍ਰੰਥ ਜਿਸ ਵਿੱਚ ਕੁਲ. ਜਾਤਿ ਅਤੇ ਧਰਮ ਤੋਂ ਡਿਗੇ ਹੋਏ ਮਨੁੱਖਾਂ ਨੂੰ ਪਵਿਤ੍ਰ ਕਰਨ ਦੀ ਵਿਧਿ ਲਿਖੀ ਹੈ. ਹਿੰਦੂਮਤ ਦੇ ਗ੍ਰੰਥਾਂ, ਸਿੱਖ ਧਰਮ ਦੇ ਪੁਸ੍ਤਕਾਂ ਅਤੇ ਇਤਿਹਾਸਾਂ ਤੋਂ ਸਾਬਤ ਕੀਤਾ ਹੈ ਕਿ ਪਤਿਤ ਨੂੰ ਪਵਿਤ੍ਰ ਕਰਨਾ ਉੱਤਮ ਰੀਤਿ ਹੈ. ਇਹ ਗ੍ਰੰਥ ਸੰਮਤ ੧੯੫੧ ਵਿੱਚ ਤਿਆਰ ਹੋਇਆ ਹੈ, ਯਥਾ- "ਮਨ ਸਰ ਗ੍ਰਹ ਸਸਿ ਪੂਨਿਓ, ਮਾਘ ਸੁਦੀ ਸਸਿ ਵਾਰ¹ ਗ੍ਯਾਨ ਸਿੰਘ ਪੁਸ੍ਤਕ ਰਚ੍ਯੋ ਪਤਿਤ ਸੁਧਾਰਨਵਾਰ।"


ਵਿ- ਪਤਿ ਨੂੰ ਦੇਵਰੂਪ ਮੰਨਣ ਵਾਲੀ ਇਸਤ੍ਰੀ. ਪਤਿਵ੍ਰਤਾ. ਜੋ ਪਤਿ ਤੋਂ ਬਿਨਾ ਹੋਰ ਕਿਸੇ ਦੇਵਤਾ ਦੀ ਉਪਾਸਨਾ ਨਹੀਂ ਕਰਦੀ.


ਸੰਗ੍ਯਾ- ਨਾਗ (ਸ਼ੇਸ) ਪਤਿ ਕ੍ਰਿਸਨ, ਉਸ ਦੀ (ਵਹੁਟੀ) ਯਮੁਨਾ. (ਸਨਾਮਾ)


ਸੰਗ੍ਯਾ ਪੱਤਿ (ਪੈਦਲ) ਸਿਪਾਹੀਆਂ ਦੀ ਸੈਨਾ. ਪਿਆਦਾ ਫ਼ੌਜ. (ਸਨਾਮਾ) ੨. ਦੇਖੋ, ਪਤਨੀ.