Meanings of Punjabi words starting from ਬ

ਦੇਖੋ, ਬਤੀਸ.


ਬੱਤੀਸ ਆਭਰਣ (ਭੂਸਣ). "ਬੱਤਿਸ ਅਭਰਨ ਤ੍ਰਿਯ ਕਰੈ." (ਚਰਿਤ੍ਰ ੧੦੩) ਪੈਰ ਤੋਂ ਲੈ ਕੇ ਸਿਰ ਤੀਕ ਦੇ ਗਹਿਣੇ ਤੋਂ ਭਾਵ ਹੈ. ਦੇਸ਼ ਅਤੇ ਮਤ ਭੇਦ ਕਰਕੇ ਭੂਸਣ ਭਿੰਨ- ਭਿੰਨ ਹੋਇਆ ਕਰਦੇ ਹਨ, ਇਸ ਲਈ ਗਿਣਤੀ ਕਰਨੀ ਕਠਿਨ ਹੈ। ੨. ਬੱਤੀਸ ਸ਼ੁਭ ਲਕ੍ਸ਼੍‍ਣ ਰੂਪ ਭੂਸਣ. ਦੇਖੋ, ਬਤੀਸ ਲਖਨਾ.


ਸੰ. ਵਿਰ੍‍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ.


ਸੰ. ਵਿਰ੍‍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ.


ਸੰਗ੍ਯਾ- ਬਾਤਾਂ. ਗੱਲਾਂ. "ਸੁਨਕੈ ਹਰਿ ਕੀ ਬਤੀਆਂ" (ਕ੍ਰਿਸਨਾਵ)


ਵਿ- ਦੋ ਉੱਪਰ ਤੀਸ. ਦ੍ਵਾਤ੍ਰਿੰਸ਼ਤ. - ੩੨. "ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ." (ਗਉ ਮਃ ੪) ਭਾਵ- ਕੈਂਚੀ ਜੇਹੀ ਕੱਟਣ ਵਾਲੀ ਦੰਦਾਂ ਦੀ ਪੰਕਤੀ.


ਸੰਗ੍ਯਾ- ਬੱਤੀਸ ਵਸਤੂਆਂ ਦਾ ਸਮੁਦਾਯ। ੨. ਮਨੁੱਖ, ਜਿਸ ਦੇ ੩੨ ਦੰਦ ਹੁੰਦੇ ਹਨ। ੩. ਇੱਕ ਪ੍ਰਕਾਰ ਦਾ ਲੱਡੂ, ਜਿਸ ਵਿੱਚ ੩੨ ਮੇਵੇ ਅਤੇ ਮਸਾਲੇ ਪੈਂਦੇ ਹਨ.


ਸੰਗ੍ਯਾ- ਬੱਤੀਸ ਦੇ ਸਮੁਦਾਯ ਵਾਲੀ ਵਸਤੁ ੨. ਬੱਤੀਸ ਦੰਦਾਂ ਦੀ ਪੰਕਤੀ. ਦੰਦਵੀੜੀ. "ਬਜਤ ਬਤੀਸੀ ਜਾਯ." (ਗ਼ਲ) ਪਾਲੇ ਨਾਲ ਦੰਦ ਵੱਜਦੇ ਜਾਂਦੇ ਹਨ.