Meanings of Punjabi words starting from ਸ

ਕ੍ਰਿ. ਵਿ- ਸਤਿਗੁਰੂ ਦੀ ਕ੍ਰਿਪਾ ਨਾਲ. "ਸਤਿਗੁਰ ਪਰਸਾਦਿ ਪਰਮਪਦੁ ਪਾਇਆ." (ਸਵੈਯੈ ਮਃ ੪. ਕੇ) ੨. ਵਿ- ਸਤ੍ਯ, ਗੁਰੁ ਅਤੇ ਕ੍ਰਿਪਾਲੁ (ਪ੍ਰਸਾਦਿਨ੍‌).


ਸਦਗੁਰੂ ਨੇ. "ਸਤਿਗੁਰਿ ਸਚੁ ਦ੍ਰਿੜਾਇਆ." (ਵਾਰ ਸ੍ਰੀ ਮਃ ੩)


ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)


ਸੰਗ੍ਯਾ- ਸ਼ਾਂਤਾਤਮਾ ਸਤਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ. "ਸਤਿਗੁਰੁਸੰਤ ਮਿਲੈ ਸਾਂਤਿ ਪਾਈਐ." (ਸਾਰੰ ਮਃ ੪)


ਸ਼੍ਰੀ ਗੁਰੂ ਨਾਨਕ ਦੇਵ. "ਸਤਿਗੁਰੁ ਪੁਰਖੁ ਪਾਇਆ ਵਡਭਾਗੁ." (ਆਸਾ ਮਃ ੪)


ਸੰਗ੍ਯਾ- ਸਤ੍ਯ ਨਾਮ ਦਾ ਜਾਪ। ੨. ਸਤ੍ਯ ਰੂਪ ਵਾਹਿਗੁਰੂ ਦਾ ਜਪ। ੩. ਸਪਤਸਤੀ ਦਾ ਜਾਪ. ਦੇਖੋ, ਸਤਸਈ. "ਰਰੈਂ ਨਾਮ ਸਤਿਜਾਪ." (ਚੰਡੀ ੧)


ਦੇਖੋ, ਸਤਜੁਗ ਅਤੇ ਯੁਗ.


ਸੰਗ੍ਯਾ- ਗੁਰੁਮਤ ਦਾ ਮੂਲ ਮੰਤ੍ਰ, ਜਿਸ ਦਾ ਅਰਥ ਹੈ ਤਿੰਨ ਕਾਲ ਵਿੱਚ ਇੱਕ ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ. "ਕਿਰਤਮ ਨਾਮ ਕਥੇ ਤੇਰੇ ਜਿਹਵਾ ਸਤਿਨਾਮੁ ਤੇਰਾ ਪਰਾ ਪੂਰਬਲਾ." (ਮਾਰੂ ਸੋਲਹੇ ਮਃ ੫) "ਸਤਿਨਾਮੁ ਪ੍ਰਭੁ ਕਾ ਸੁਖਦਾਈ." (ਸੁਖਮਨੀ) ੨. ਵਿ- ਸਤ੍ਯ ਹੈ ਨਾਮ ਜਿਸ ਦਾ.


ਸੰ. सत्यानृत ਸਤ੍ਯਾਨ੍ਰਿਤ. ਸੰਗ੍ਯਾ- ਲੈਣ ਦੇਣ. ਵਣਿਜ. ਵਪਾਰ. ਸੱਚ ਅਤੇ ਅਨ੍ਰਿਤ (ਝੂਠ) ਮਿਲਿਆ ਹੋਣ ਕਰਕੇ ਇਹ ਸੰਗ੍ਯਾ ਹੈ। ੨. ਦੇਖੋ, ਨਿਰਤਿ.