Meanings of Punjabi words starting from ਹ

ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ.


ਸੰ. ਹ੍ਰੇਸਾ. ਸੰਗ੍ਯਾ- ਘੋੜੇ ਦਾ ਹਿਣਕਣਾ. ਘੋੜੇ ਦੀ ਧੁਨਿ. "ਭਯੋ ਸ਼ਬਦ ਹਯ ਕੀਨ ਹਰੇਖਾ." (ਗੁਪ੍ਰਸੂ)


ਅ਼. [ہروی] ਹਰਵੀ. ਵਿ- ਹਿਰਾਤੀ. ਹਿਰਾਤ ਦਾ ਵਸਨੀਕ. "ਕੰਧਾਰੀ ਹਰੇਵੀ ਇਰਾਕੀ ਨਿਸਾਕੇ." (ਕਲਕੀ) ਕੰਧਾਰੀ ਹਿਰਾਤੀ ਅਤੇ ਇਰਾਕ ਦੇ ਨਿਸ਼ੰਕ( ਨਿਡਰ) ਲੋਕ.


ਵਿ- ਹਰਣ ਵਾਲਾ. ਚੁਰਾਉਣ ਵਾਲਾ। ੨. ਹਰਾਉਣ ਵਾਲਾ. ਹਾਰ (ਪਰਾਜਯ) ਦੇਣ ਵਾਲਾ। ੩. ਲੈ ਜਾਣ ਵਾਲਾ.


ਡਿੰਗ. ਸੰਗ੍ਯਾ- ਫੌਜ ਦਾ ਮੁਹਰਲਾ ਭਾਗ. ਸੈਨਾ ਦਾ ਅਗਲਾ ਟੋਲਾ. "ਹਰੋਲ ਹਾਲ ਚਾਲਯੰ." (ਵਿਚਿਤ੍ਰ) "ਮਾਰ ਹਰੋਲ ਭਜਾਇ ਦਏ." (ਕ੍ਰਿਸਨਾਵ) ੨. ਅ਼. [ہرولہ] ਹਰਵਲਹ. ਸੰਗ੍ਯਾ- ਘੋੜੇ ਦੀ ਪੋਈਆ ਚਾਲ. ਲਾਰਾ. "ਹਰੌਲ ਥਮ੍ਯੋ ਹੋਏ ਤਬ ਖੜੇ." (ਪ੍ਰਾਪੰਪ੍ਰ)


ਹਰ- ਅੰਗ. "ਹਰਿਸਤੁਆ ਹਰੰਗੇ." (ਗ੍ਯਾਨ) ਹੇ ਹਰਿ! ਤੂੰ ਹਰੇਕ ਅੰਗ ਵਿੱਚ ਹੈ.


ਹਰਣ ਕਰੰਤ। ੨. ਹ੍ਰੇਸ਼ਾ ਕਰੰਤ. ਹਿਣਕਦਾ. "ਹਰੰਤ ਬਾਜਿ ਅਪਾਰ." (ਗ੍ਯਾਨ)


ਸੰ. हल् ਧਾ- ਜੋਤਣਾ. ਖਿੱਚਣਾ. ਲਕੀਰ ਕੱਢਣੀ। ੨. ਸੰਗ੍ਯਾ- ਜ਼ਮੀਨ ਵਾਹੁਣ ਦਾ ਸੰਦ. ਲਾਂਗਲ. ਦੇਖੋ, ਹਲੁ. ਅਤ੍ਰਿ ਸਿਮ੍ਰਿਤਿ ਦੇ ਸਃ ੨੧੮ ਵਿੱਚ ਲਿਖਿਆ ਹੈ- ਅੱਠ ਬੈਲਾਂ ਦਾ ਹਲ ਧਰਮੀ ਲੋਕ ਚਲਾਉਂਦੇ ਹਨ, ਛੀ ਬੈਲਾਂ ਦਾ ਹਲ ਚਲਾਉਣਾ ਭੀ ਨਿੰਦਿਤ ਨਹੀਂ. ਨਿਰਦਈ ਚਾਰ ਬੈਲਾਂ ਦਾ ਹਲ ਚਲਾਉਂਦੇ ਹਨ ਅਤੇ ਦੋ ਬੈਲਾਂ ਦਾ ਹਲ ਚਲਾਉਣ ਵਾਲੇ ਗਊਹਤ੍ਯਾ ਕਰਦੇ ਹਨ. ਇਸੀ ਦੀ ਪੁਸ੍ਟੀ ਆਪਸਤੰਬ ਸਿਮ੍ਰਿਤਿ ਦੇ ਪਹਿਲੇ ਅਧ੍ਯਾਯ ਵਿੱਚ ਹੈ. ਪਾਰਾਸ਼ਰ ਸਿਮ੍ਰਿਤਿ ਦੇ ਦੂਜੇ ਅਧ੍ਯਾਯ ਦੇ ਸ਼ਲੋਕ ੮, ੯, ੧੦. ਵਿੱਚ ਭੀ ਐਸਾ ਹੀ ਲਿਖਿਆ ਹੈ। ੩. ਉਤਨੀ ਜ਼ਮੀਨ ਜਿਸ ਨੂੰ ਇੱਕ ਹਲ ਚੰਗੀ ਤਰਾਂ ਵਾਹਕੇ ਖੇਤੀ ਕਰ ਸਕੇ.¹ "ਭੂਮਿ ਪਾਂਚ ਹਲ ਕੀ ਇਨ ਦੀਜੈ." (ਗੁਪ੍ਰਸੂ) ਦੇਖੋ, ਚੜਸਾ। ੪. ਵ੍ਯਾਕਰਣ ਅਨੁਸਾਰ ਅਚ ਰਹਿਤ ਅਕ੍ਸ਼੍‍ਰ. ਇਹ ਨਾਉਂ ਭੀ ਲਕੀਰ ਖਿੱਚਣ ਕਰਕੇ ਹੀ ਹੋਇਆ ਹੈ।² ੫. ਦੇਖੋ, ਹ੍ਵਲ੍‌ ਧਾ। ੬. ਅ਼. [ہل] ਸਰਵ ਅਤੇ ਵਿ- ਕਿਆ. ਕੀ.