Meanings of Punjabi words starting from ਜ

ਜੈਰਾਮ ਦਾ ਸੰਖੇਪ. "ਧਾਮ ਜਰਾਮ ਨਾਨਕੀ ਦੋਊ" (ਨਾਪ੍ਰ) ਦੇਖੋ, ਜੈਰਾਮ.


ਬੁਢਾਪਾ ਅਤੇ ਮੌਤ. "ਜਰਾ ਮਰਾ ਨਹ ਵਿਆਪਈ." (ਬਿਲਾ ਮਃ ੫)


ਸੰ. ਸੰਗ੍ਯਾ- ਉਹ ਝਿੱਲੀ, ਜਿਸ ਵਿੱਚ ਬੱਚਾ ਰਿਹ਼ਮ ਅੰਦਰ ਲਿਪਟਿਆ ਰਹਿੰਦਾ ਹੈ. ਆਉਲ. ਜੇਰ। ੨. ਯੋਨਿ. ਭਗ। ੩. ਗਰਭ.


ਸੰ. ਸੰਗ੍ਯਾ- ਉਹ ਪ੍ਰਾਣੀ, ਜੋ ਜੇਰ ਵਿੱਚ ਲਿਪਟਿਆ ਪੈਦਾ ਹੋਵੇ. ਜੇਰਜ.


ਅ਼. [جرّار] ਜੱਰਾਰ. ਵਿ- ਖਿੱਚਣ ਵਾਲਾ। ੨. ਪ੍ਰਬਲ. ਜ਼ੋਰਾਵਰ। ੩. ਬਹਾਦੁਰ ਵੀਰ. "ਨਮਸਤੰ ਜਰਾਰੰ." (ਜਾਪੁ); ਅ਼. [جّرار] ਵਿ- ਜ਼ੋਰਾਵਰ. ਬਲੀ. "ਧਾਏ ਜੱਰਾਰ ਵੀਰ." (ਸਲੋਹ) ੨. ਯੋਧਾ. ਵੀਰ.


ਵਿ- ਜਰਾ- ਅਰ੍‍ਦਨ. ਜਰਾ ਦਾ ਵਿਨਾਸ਼ਕ. "ਜਰਾਰਦਨ ਦੀਨਦਯਾਲੁ ਕ੍ਰਿਪਾਲੁ ਭਏ ਹੈਂ." (ਸਵੈਯੇ ੩੩) ੨. ਸੰਗ੍ਯਾ- ਅਮ੍ਰਿਤ. ਸੁਧਾ.


ਬੁਢਾਪੇ ਦਾ ਵੈਰੀ, ਅਮ੍ਰਿਤ. (ਸਨਾਮਾ) "ਆਨ ਜਰਾਰਿ ਦਯੋ ਹਮ ਕੋ ਫਲ." ( ਚਰਿਤ੍ਰ ੨੦੯) ਅਮ੍ਰਿਤਫਲ ਲਿਆਕੇ ਦਿੱਤਾ.


ਅਮ੍ਰਿਤਫਲ. ਦੇਖੋ, ਜਰਾਰਿ.


ਦੇਖੋ, ਜੜਾਉ.


ਜਲਾਵੈ. "ਜਜਾ ਜਉ ਤਨ ਜੀਵਤ ਜਰਾਵੈ." (ਗਉ ਬਾਵਨ ਕਬੀਰ) ੨. ਜੜਾਵੈ.