Meanings of Punjabi words starting from ਪ

ਧਨੁ ਗੁਪਾਲ." (ਧਨਾ ਮਃ ੫) ਪਤਿ (ਪ੍ਰਤ੍ਰਿਸ੍ਠਾ) ਪਰਮੇਸ਼੍ਵਰ, ਗਤਿ (ਇ਼ਲਮ- ਵਿਦ੍ਯਾ) ਨਾਰਾਯਣ, ਗੋਪਾਲ ਧਨ. ਭਾਵ- ਵਾਹਗੁਰੂ ਦਾ ਨਾਮ ਸਰਵਸ਼੍ਵ ਹੈ.


ਦੇਖੋ, ਪਤਿਵ੍ਰਤ ਅਤੇ ਪਤਿਵ੍ਰਤਾ.


ਮ੍ਰਿਗ ਦਾ ਪਤਿ ਸ਼ੇਰ, ਉਸ ਦੀ ਵੈਰਨ ਬੰਦੂਕ. (ਸਨਾਮਾ) ਦੇਖੋ, ਛੰਦ ਵਡਾ.


ਦੇਖੋ, ਪਤਿਆਨਾ.


ਦੇਖੋ, ਪਤਿਆਰਾ.


ਸੰਗ੍ਯਾ ਪਤਿ ਦੀ ਅਨਨ੍ਯ ਭਗਤਿ. ਪਤਿ ਦੀ ਉਪਾਸਨਾ ਅਤੇ ਸੇਵਾ ਦਾ ਨਿਯਮ. ਪਤਿ ਵਿੱਚ ਹੀ ਪ੍ਰੇਮ ਧਾਰਨ ਦਾ ਪ੍ਰਣ.


ਵਿ- ਪਤਿ (ਭਰਤਾ) ਵਿੱਚ ਪੂਰੀ ਸ਼੍ਰੱਧਾ ਰੱਖਣ ਵਾਲੀ ਇਸਤ੍ਰੀ. ਉਹ ਪਤਨੀ. ਜਿਸ ਨੇ ਇਹ ਵ੍ਰਤ (ਨਿਯਮ) ਧਾਰਨ ਕੀਤਾ ਹੈ ਕਿ ਬਿਨਾ ਖਸਮ ਤੋਂ ਹੋਰ ਨਾਲ ਪ੍ਰੇਮ ਨਹੀਂ ਕਰਨਾ.


ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)


ਸੰਗ੍ਯਾ- ਪਤ੍ਰ. ਛੋਟਾ ਪੱਤਾ। ੨. ਕਮਾਦ ਆਦਿ ਦਾ ਸੁੱਕਿਆ ਹੋਇਆ ਪੱਤਾ। ੩. ਫੁੱਲ ਦੀ ਪਾਂਖੁੜੀ। ੪. ਹਿੱਸਾ. ਭਾਗ। ੫. ਜ਼ਮੀਨ ਦੀ ਵੰਡ.


ਸੰਗ੍ਯਾ- ਪਤ੍ਰਿਕਾ. ਚਿੱਠੀ। ੨. ਪ੍ਰਤ੍ਯਯ. ਵਿਸ਼੍ਵਾਸ. ਏ਼ਤਬਾਰ. "ਨਾਮਦੇਵ ਕਾ ਪਤੀਆ ਜਾਇ." (ਭੈਰ ਨਾਮਦੇਵ) ੩. ਪਰਤਾਵਾ. ਪਰੀਕ੍ਸ਼ਾ. ਇਮਤਹ਼ਾਨ. "ਤੀਨਿ ਬਾਰ ਪਤੀਆ ਭਰਿਲੀਨਾ." (ਗੌਂਡ ਕਬੀਰ)