Meanings of Punjabi words starting from ਭ

ਭ੍ਰਾਤ੍ਰਿ ਵਧੂ. ਭਾਈ ਦੀ ਵਹੁਟੀ. "ਤੀਜੈ ਭਯਾ ਭਾਭੀ ਬੇਬ." (ਮਃ ੧. ਵਾਰ ਮਾਝ)


ਸੰ. ਭਾਮਿਨੀ. ਸੁੰਦਰ ਇਸਤ੍ਰੀ। ੨. ਕ੍ਰੋਧ ਵਾਲੀ ਇਸਤ੍ਰੀ.


ਡਿੰਗ. ਬਲੈਯਾਂ ਲੇਨਾ. ਕਿਸੇ ਦੀ ਬਲਾ ਪ੍ਰੇਮਭਾਵ ਨਾਲ ਆਪਣੇ ਸਿਰ ਲੈਣੀ.


ਸੰਗ੍ਯਾ- ਭਾਉ. ਨਿਰਖ. ਮੁੱਲ। ੨. ਭਾਵ, ਪ੍ਰੇਮ। ੩. ਭ੍ਰਾਤਾ. ਭਾਈ. "ਤਾਤ ਮਾਤ ਨ ਭਾਯੰ." (ਵਿਚਿਤ੍ਰ) ੪. ਭਾਵ ਚਿੱਤ ਦੇ ਭਾਵ ਪ੍ਰਗਟ ਕਰਨ ਲਈ ਅੰਗਾਂ ਦੀ ਹਰਕਤ. "ਕਰ ਕਰ ਭਾਯੰ ਤ੍ਰਿਯ ਬਰ ਨਾਚੈਂ." (ਅਜਰਾਜ)