Meanings of Punjabi words starting from ਪ

ਦੇਖੋ, ਪਤਆਉਣਾ. "ਜਿਸਨੋ ਤੂੰ ਪਤੀਆਇਦਾ, ਸੋ ਸਣੁ ਤੁਝੈ ਅਨਿਤ." (ਸ੍ਰੀ ਮਃ ੫) "ਸਾਹ ਉਮਰਾਉ ਪਤੀਆਏ." (ਗੌਂਡ ਅਃ ਮਃ ੫)


ਪਤੀਜਦਾ. ਪ੍ਰਤ੍ਯਯ (ਏਤ਼ਬਾਰ) ਕਰਦਾ. "ਕਹੇ ਨ ਕੋ ਪਤੀਆਇ." (ਸ. ਕਬੀਰ)


ਪਤਿਆਗਿਆ. ਪਤੀਜਿਆ. ਪ੍ਰਤ੍ਯਯ (ਵਿਸ਼੍ਵਾਸ) ਸਹਿਤ ਹੋਇਆ. "ਗੁਰ ਪੂਛੇ ਮਨੁ ਪਤੀਆਗਾ." ( ਸੋਰ ਨਾਮਦੇਵ)


ਪੰਤਜਿਆ। ੨. ਦੇਖੋ, ਪਤਿਆਉਣਾ.


ਸੰਗ੍ਯਾ- ਪ੍ਰਤ੍ਯਯ, ਭਰੋਸਾ ਵਿਸ਼੍ਵਾਸ. ਏ਼ਤਬਾਰ, ਸ਼੍ਰੱਧਾ. "ਭਗਤਿ ਰਤੇ ਪਤੀਆਰਾ ਹੇ". (ਮਾਰੂ ਸੋਲਹੇ ਮਃ ੧) ੨. ਪਰੀਕ੍ਸ਼ਾ, ਪਰਤਾਵਾ, ਇਮਤਹ਼ਾਨ. "ਅਬ ਪਤੀਆਰੁ ਕਿਆ ਕੀਜੈ?" (ਧਨਾ ਰਵਿਦਾਸ) ੩. ਪਤ੍ਰੀ ਵਾਲਾ ਪੰਚਾਂਗਪਤ੍ਰ ਹੈ ਜਿਸ ਦੇ ਪਾਸ. ਜ੍ਯੋਤਿਸੀ. "ਜਹ ਆਪਨ ਆਪੁ ਆਪਿ ਪਤੀਆਰਾ। ਤਹ ਕਉਨੁ ਕਥੈ ਕਉਨੁ ਸੁਨਨੈ ਹਾਰਾ?" (ਸੁਖਮਨੀ)


ਦੇਖੋ, ਪਤਿਆਉਣਾ.


ਪਤੀਜੀਏ। ੨. ਪਤੀਜਦਾ. ਪ੍ਰਤ੍ਯਯ (ਏਤਬਾਰ) ਕਰਦਾ. "ਝੂਠਿ ਨ ਪਤੀਐ ਪਰਚੈ ਸਾਚੈ." (ਗੌਂਡ ਕਬੀਰ)