Meanings of Punjabi words starting from ਰ

ਸੰ. ਰਾਜਿਕਾਕ੍ਤ. ਸੰਗ੍ਯਾ- ਕੱਦੂ, ਗਾਜਰ, ਦਾਖ ਆਦਿ ਨੂੰ ਦਹੀਂ ਵਿੱਚ ਮਿਲਾਕੇ ਬਣਾਇਆ ਭੋਜਨ. "ਮੇਵੇ ਸੋਂ ਅਮੇਜ ਕਰ ਰਾਇਤਾ ਸਲੋਨ ਬਡੋ." (ਗੁਪ੍ਰਸੂ)


ਰਾਇ ਦੀ ਇਸਤ੍ਰੀ। ੨. ਰਾਇ (ਰਾਜਾ) ਦੀ ਅਨੀ (ਫੌਜ). (ਸਨਾਮਾ)


ਦੇਖੋ, ਗੁੱਜਰਵਾਲ, ਘੱਲੂਘਾਰਾ ਅਤੇ ਰਾਣੀ ਕਾ ਰਾਇਪੁਰ.


ਦੇਖੋ, ਬਲਵੰਡ.


ਰਾਇ ਬਲਵੰਡ ਨੇ. ਦੇਖੋ, ਬਲਵੰਡਿ.


ਦੇਖੋ, ਰਾਇਭੋਇ.


ਰਾਜਵੱਲਿ. ਮੋਤੀਏ ਦੀ ਜਾਤਿ ਦੀ ਇੱਕ ਬੇਲ, ਜਿਸ ਨੂੰ ਸੁਗੰਧ ਵਾਲੇ ਚਿੱਟੇ ਫੁੱਲ ਲਗਦੇ ਹਨ. Jasminum Sambac


ਭੱਟੀ ਮੁਸਲਮਾਨ ਸਰਦਾਰ, ਜੋ ਲੋਦੀ ਵੰਸ਼ ਦਾ ਮਾਲਗੁਜ਼ਾਰ ਅਤੇ ਤਲਵੰਡੀ ਦੇ ਆਸ ਪਾਸ ਦੇ ਪਰਗਨਿਆਂ ਦਾ ਮਾਲਿਕ ਸੀ. ਇਸ ਦਾ ਪੁਤ੍ਰ ਰਾਇ ਬੁਲਾਰ ਗੁਰੁ ਨਾਨਕਦੇਵ ਦਾ ਪਰਮ ਸੇਵਕ ਅਤੇ ਸ਼੍ਰੱਧਾਲੂ ਹੋਇਆ ਹੈ.


ਇਹ ਰੌਸ਼ਨਾਰਾ ਦਾ ਹੀ ਨਾਮਾਂਤਰ ਹੈ. ਦੇਖੋ, ਰੌਸ਼ਨਾਰਾ.