Meanings of Punjabi words starting from ਅ

ਸੰ. ਆਸ਼੍ਚਰ੍‍ਯ. ਸੰਗ੍ਯਾ- ਅਚੰਭਾ. ਤਅ਼ੱਜੁਬ. ਵਿਸਮਯ (ਵਿਸਮੈ).; ਦੇਖੋ, ਅਚਰਜ ਅਤੇ ਆਸ਼੍ਵਰਯ. "ਅਸ੍ਵਰਜ ਰੂਪੰ ਰਹੰਤ ਜਨਮੰ." (ਸਹਸ ਮਃ ੫)


ਸੰ. असज्जन. ਜੋ ਨਹੀਂ ਹੈ ਸੱਜਨ (ਸਤ੍‌- ਜਨ). ਭਲਾ ਆਦਮੀ. ਦੁਸ੍ਟ. ਪਾਮਰ.


ਵਿ. ਜੋ ਜਰਿਆ ਨਾ ਜਾ ਸਕੇ. ਅਜਰ. ਅਸਹ੍ਯ.


ਸੰਗ੍ਯਾ- ਅਸੁ (ਮਨ) ਦੀ ਜਲਨ. ਚਿੱਤ ਦਾ ਸੰਤਾਪ. ਦੇਖੋ, ਅਸੁ. "ਅਸਿ ਜਰਿ ਪਰ ਜਰਿ ਜਰਿ ਜਬ ਰਹੈ। ਤਬ ਜਾਇ ਜੋਤਿ ਉਜਾਰਉ ਲਹੈ." (ਗਉ ਬਾਵਨ ਕਬੀਰ) ਈਰਖਾ ਅਤੇ ਪਰ (ਵੈਰੀਆਂ) ਤੋਂ ਪ੍ਰਾਪਤ ਹੋਈ ਪੀੜਾ, ਜਦ ਇਨ੍ਹਾਂ ਨੂੰ ਸਹਾਰ ਲਵੇ.


ਸੰ. ਅਸ੍ਟ. ਵਿ- ਅੱਠ. ਆਠ. ਦੇਖੋ, ਅੰ. eight.


ਅਸ੍ਟ- ਸਾਕ੍ਸ਼ਿਨ੍‌. ਸੰਗ੍ਯਾ- ਅੱਠ ਸਾਕ੍ਸ਼ੀ ਦੇਵਤਾ. ਹਿੰਦੂਮਤ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜੀਵਾਂ ਦੇ ਕਰਮਾਂ ਦੇ ਸਾਖੀ (ਗਵਾਹ) ਅੱਠ ਦੇਵਤੇ ਪਰਮਾਤਮਾ ਨੇ ਠਹਿਰਾਏ.#੧. ਪ੍ਰਿਥਿਵੀ। ੨. ਧ੍ਰੁਵ। ੩. ਚੰਦ੍ਰਮਾਂ। ੪. ਸੂਰਜ। ੫. ਅਗਨਿ। ੬. ਪਵਨ। ੭. ਪ੍ਰਤ੍ਯੂਸ। ੮. ਪ੍ਰਭਾਸ. "ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਮਿਤ ਦੈਬੇ ਠਹਿਰਾਏ। ਤੇ ਕਹਿਂ ਕਰੋ ਹਮਾਰੀ ਪੂਜਾ। ਹਮ ਬਿਨ ਅਪਰ ਨ ਠਾਕੁਰ ਦੂਜਾ." (ਵਿਚਿਤ੍ਰ)


ਪੁਰਾਣ ਸੋਧਹਿ ਕਰਹਿ ਬੇਦ- ਅਭਿਆਸ. (ਧਨਾ ਮਃ ੧) ਵਾ- ਵ੍ਯਾਕਰਣ ਅਨੁਸਾਰ ਉੱਚਾਰਣ ਦੇ ਅੱਠ ਥਾਂ- ਕੰਠ, ਰਿਦਾ, ਸੀਸ, ਰਸਨਾ ਦਾ ਮੂਲ, ਦੰਦ, ਨੱਕ, ਹੋਂਠ ਅਤੇ ਤਾਲੂਆ।#੨. ਵੇਦਪਾਠ ਦੀਆਂ ਅੱਠ ਵਿਕ੍ਰਿਤੀਆਂ- ਜਟਾ, ਮਾਲਾ, ਸ਼ਿਖਾ, ਰੇਖਾ, ਧ੍ਵਜਾ, ਦੰਡ, ਰਥ ਅਤੇ ਘਨ।#੩. ਅੱਠ ਵ੍ਯਾਕਰਣ, ਅਰਥਾਤ- ਇੰਦ੍ਰ, ਚੰਦ੍ਰ, ਕਾਸ਼ਕ੍ਰਿਤਸ੍ਨ, ਅਪਿਸ਼ਲਿ, ਸ਼ਾਕਟਾਯਨ, ਪਾਣਿਨੀ, ਅਮਰ ਅਤੇ ਜੈਨੇਂਦ੍ਰ ਦੇ ਰਚੇ ਵ੍ਯਾਕਰਣ.¹ ਭਵਿਸ਼੍ਯ ਪੁਰਾਣ ਵਿੱਚ ਅੱਠ ਵ੍ਯਾਕਰਣ ਇਹ ਲਿਖੇ ਹਨ:-#ਐਂਦ੍ਰ, ਯਾਗ੍ਯ, ਰੌਦ੍ਰ, ਵਾਸਵ੍ਯ, ਬ੍ਰਾਹਮ, ਵਾਰੁਣ, ਸਾਵਿਤ੍ਰ੍ਯ ਅਤੇ ਵੈਸਨਵ। ੪. ਪਾਠ ਅਤੇ ਅਰਥ- ਗ੍ਯਾਨ ਦੇ ਸਹਾਇਕ ਅੱਠ ਅੰਗ- ਹ੍ਰਸ੍ਵ, ਦੀਰਘ, ਪ੍ਰਲੁਤ, ਉੱਦਾਤ, ਅਨੁੱਦਾਤ, ਸ੍ਵਰਿਤ, ਅਨੁਨਾਸਿਕ ਅਤੇ ਅਨਨੁਨਾਸਿਕ। ੫. ਵੈਦਿਕ ਛੰਦਾਂ ਦੇ ਅੱਠ ਭੇਦ ਆਰਸੀ, ਦੈਵੀ, ਆਸੁਰੀ, ਪ੍ਰਾਜਪਤ੍ਯਾ, ਯਾਜੁਸੀ, ਸਾਮ੍ਨੀ, ਅਰ੍‍ਚੀ ਅਤੇ ਬ੍ਰਾਹਸੀ੍.


ਅਸ੍ਟਾਂਗ ਯੋਗ ਦਾ ਸਿੱਧਾਂਤ। ੨. ਯੋਗ ਸ਼ਾਸਤ੍ਰ ਦੇ ਸਾਰ ਰੂਪ ਅੱਠ ਅੰਗ। ੩. ਬੌੱਧ (ਬੁੱਧ) ਧਰਮ ਦੇ ਅਸ੍ਟਾਂਗ ਮਾਰਗ ਦਾ ਸਿੱਧਾਂਤ. ਦੇਖੋ, ਅਸਟਾਂਗ.


ਅੱਠ ਸ਼ਕਤੀਆਂ. ਯੋਗਾਦਿ ਸਾਧਨਾ ਦ੍ਵਾਰਾ ਪ੍ਰਾਪਤ ਹੋਈਆਂ ਅੱਠ ਕਰਾਮਾਤਾਂ.#੧. ਅਣਿਮਾ- ਬਹੁਤ ਛੋਟਾ ਹੋ ਜਾਣਾ।#੨. ਮਹਿਮਾ- ਵੱਡਾ ਹੋ ਜਾਣਾ।#੩. ਗਰਿਮਾ- ਭਾਰੀ ਹੋ ਜਾਣਾ।#੪. ਲਘਿਮਾ- ਹੌਲਾ ਹੋ ਜਾਣਾ।#੫. ਪ੍ਰਾਪਿਤ- ਮਨਵਾਂਛਿਤ ਵਸਤੁ ਹਾਸਿਲ ਕਰ ਲੈਣੀ।#੬. ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣੀ।#੭. ਈਸ਼ਿਤਾ- ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।#੮. ਵਸ਼ਿਤਾ- ਸਭ ਨੂੰ ਕਾਬੂ ਕਰ ਲੈਣਾ.#"ਅਸਟ ਸਿਧਿ ਨਵ ਨਿਧਿ ਏਹ। ਕਰਮਿ ਪਰਾਪਤਿ ਜਿਸ ਨਾਮ ਦੇਹ." (ਬਸੰ ਮਃ ੫)