nan
ਘਟ ਘਟ ਮੇਂ. ਹਰੇਕ ਸ਼ਰੀਰ ਵਿੱਚ। ੨. ਦੇਹਵਾਨ ਅਤੇ ਦੇਹ ਰਹਿਤ ਪਦਾਰਥਾਂ ਵਿੱਚ. "ਬਸੈ ਘਟਾਘਟ ਲੀਪ ਨ ਛੀਪੈ." (ਕਾਨ ਨਾਮਦੇਵ)
ਸੰਗ੍ਯਾ- ਬੱਦਲਾਂ ਦਾ ਚਾਰੇ ਪਾਸਿਓਂ ਉਮਡਕੇ ਟੋਪ ਤੁੱਲ ਆਕਾਰ। ੨. ਮੇਘਾਡੰਬਰ.
ਵਿ- ਘਟਿਆ ਹੋਇਆ। ੨. ਘਟ (ਮਨ) ਦਾ ਚਿੱਤ ਸੰਬੰਧੀ. "ਹਭ ਰਸ ਮਾਣੇ ਭੋਗ ਘਟਾਣੇ." (ਸਾਰ ਛੰਤ ਮਃ ੫)
nan
ਦਿਲ ਵਿੱਚ. ਮਨ ਅੰਦਰ. "ਤਿਤੁ ਘਟਿ ਦੀਵਾ ਨਿਹਚਲੁ ਹੋਇ." (ਰਾਮ ਮਃ ੧) "ਘਟਿ ਬ੍ਰਹਮੁ ਨ ਚੀਨਾ." (ਗੂਜ ਤ੍ਰਿਲੋਚਨ) ੨. ਘੜੇ ਅੰਦਰ. "ਘਟਿ ਮਹਿ ਸਿੰਧੁ ਕੀਓ ਪਰਗਾਸ." (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। ੩. ਸ਼ਰੀਰ ਵਿੱਚ. "ਜਿਚਰੁ ਘਟਿ ਅੰਤਰਿ ਹੈ ਸਾਸਾ." (ਸੋਰ ਮਃ ੩)
ਕ੍ਰਿ. ਵਿ- ਅੰਦਰ ਬਾਹਰ. "ਘਟਿ ਅਵਘਟਿ ਰਵਿਆ ਸਭ ਠਾਈ, ਹਰਿ ਪੂਰਨ ਬ੍ਰਹਮੁ ਦਿਖਾਈਐ." (ਦੇਵ ਮਃ ੫) ੨. ਮਨ ਤਨ ਮੇਂ.
ਸੰ. ਸੰਗ੍ਯਾ- ਘੜੀ. ੨੪ ਮਿਨਟ ਪ੍ਰਮਾਣ ਸਮਾਂ. ਦੇਖੋ, ਕਾਲਪ੍ਰਮਾਣ ਘੜੀ ਅਤੇ ਚਉਸਠ ਘੜੀ। ੨. ਮਿੱਟੀ ਦੀ ਮੱਘੀ. ਛੋਟਾ ਘੜਾ.
ਹਰੇਕ ਦਿਲ ਅਤੇ ਸ਼ਰੀਰ ਵਿੱਚ. "ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ." (ਮਾਰੂ ਸੋਲਹੇ ਮਃ ੧)
ਘੜੀ. ਦੇਖੋ, ਘਟਿਕਾ ਅਤੇ ਘੜੀ। ੨. ਵਿ- ਕਮ ਹੋਈ। ੩. ਸੰਗ੍ਯਾ- ਰਚਨਾ. "ਰਿਖਿ ਪੂਜਿ ਘਟੀ ਸਭ ਪਾਪਘਟੀ." (ਦੱਤਾਵ)
ਵਿ- ਘੱਟ ਮੁੱਲ ਦਾ। ੨. ਕਮੀਨਾ. ਅਦਨਾ.
ਸੰਗ੍ਯਾ- ਹਰਟ. ਅਰਘੱਟ. ਪਾਣੀ ਕੱਢਣ ਦੀ ਕਲ, ਜਿਸ ਨੂੰ ਘੜੀਆਂ (ਟਿੰਡਾਂ) ਬੰਨ੍ਹੀਆਂ ਹੁੰਦੀਆਂ ਹਨ। ੨. ਪਾਣੀ ਦੀ ਘੜੀ। ੩. ਘਟਿਕਾ ਯੰਤ੍ਰ. ਧਾਤੁ ਰੇਤੇ ਆਦਿਕ ਦਾ ਉਹ ਯੰਤ੍ਰ, ਜੋ ਵੇਲੇ ਦਾ ਪ੍ਰਮਾਨ ਦੱਸੇ. ਦੇਖੋ, ਘੜੀ ੩.