Meanings of Punjabi words starting from ਟ

ਟ ਅੱਖਰ. "ਟਟਾ ਬਿਕਟ ਘਾਟਿ ਘਟ ਮਾਹੀ." (ਗਉ ਬਾਵਨ ਕਬੀਰ) ੨. ਟ ਅੱਖਰ ਦਾ ਉੱਚਾਰਣ। ੩. ਫ਼ੋਤਾ. ਅੰਡਕੋਸ਼.


ਸੰਗ੍ਯਾ- ਖ਼ਸ ਬਾਂਸ ਅਥਵਾ ਸਰਕੁੜੇ ਆਦਿ ਦੀ ਕੰਧ, ਅਥਵਾ ਪੜਦਾ. ਟਟਿਯਾ। ੨. ਪਾਖ਼ਾਨੇ ਬੈਠਣ ਲਈ ਕੀਤੀ ਹੋਈ ਓਟ। ੩. ਮੁਹਾਵਰੇ ਵਿੱਚ ਪਾਖਾਨੇ (ਵਿਸ੍ਠਾ) ਨੂੰ ਭੀ ਟੱਟੀ ਆਖ ਦਿੰਦੇ ਹਨ.


ਦੇਖੋ, ਟੱਟੀ.


ਸੰ. ਟਿੱਟਿਭੀ. ਸੰਗ੍ਯਾ- ਪਾਣੀ ਦੇ ਕਿਨਾਰੇ ਰਹਿਣ ਵਾਲੀ ਇੱਕ ਛੋਟੀ ਚਿੜੀ, ਜਿਸ ਦੀਆਂ ਲੱਤਾਂ ਲੰਮੀਆਂ ਹੁੰਦੀਆਂ ਹਨ. ਲੋਕਾਂ ਦੀ ਅਖਾਉਤ ਹੈ ਕਿ ਟਟੀਹਰੀ ਰਾਤ ਨੂੰ ਲੱਤਾਂ ਆਕਾਸ਼ ਵੱਲ ਕਰਕੇ ਸੌਂਦੀ ਹੈ ਕਿ ਕਿਤੇ ਆਕਾਸ਼ਮੰਡਲ ਡਿਗ ਨਾ ਪਵੇ. ਇਹ ਦ੍ਰਿਸ੍ਟਾਂਤ ਉਸ ਆਦਮੀ ਲਈ ਵਰਤਿਆ ਜਾਂਦਾ ਹੈ, ਜੋ ਅਸਮਰਥ ਹੋਣ ਪੁਰ ਭੀ ਆਖੇ ਕਿ ਅਮੁਕਾ ਵਡਾ ਕੰਮ ਮੈਥੋਂ ਬਿਨਾ ਨਹੀਂ ਹੋ ਸਕਦਾ.


ਦੇਖੋ, ਟਟੀਹਰੀ.


ਸੰਗ੍ਯਾ- ਛੋਟਾ ਘੋੜਾ. ਟੈਰਾ. ਟਟੂਆ.


ਸੰਗ੍ਯਾ- ਛੋਟਾ ਟੱਟੂ. ਟੈਰਾ.