Meanings of Punjabi words starting from ਤ

ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਥਾਣਾ ਲਾਲੜੁ ਵਿੱਚ ਇੱਕ ਪਿੰਡ. ਇਸ ਤੋਂ ਦੱਖਣ ਵੱਲ ਗ੍ਰਾਮ ਦੇ ਕੋਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ. ਇਮਾਰਤ ਕੇਵਲ ਮੰਜੀ ਸਾਹਿਬ ਹੈ, ਸੇਵਾਦਾਰ ਕੋਈ ਨਹੀਂ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ੮. ਮੀਲ ਪੂਰਵ ਅਤੇ ਸਰਕਾਰੀ ਪੱਕੀ ਸੜਕ ਤੋਂ ਇੱਕ ਮੀਲ ਪਾਸੇ ਤੇ ਹੈ.


ਅ਼. ਤਸਦੀਆ਼. ਸੰਗ੍ਯਾ- ਕਸ੍ਟ. ਦੁੱਖ. ਦੇਖੋ, ਤਸਦੀਆ.


ਦੇਖੋ, ਤਹਸੀਲ.


ਸੰਗ੍ਯਾ- ਇ਼ਮਾਰਤੀ ਗਜ਼ ਦਾ ਚੌਵੀਹਵਾਂ ਹ਼ਿੱਸਾ। ੨. ਭਾਵ- ਜ਼ਰਾ. ਤਨਿਕ. ਥੋੜਾ. "ਜੇ ਬਦੀ ਕਰੈ ਤਾਂ ਤਸੂ ਨਾ ਛੀਜੈ." (ਧਨਾ ਮਃ ੧)


ਕ੍ਰਿ. ਵਿ- ਤਸੂ ਮਾਤ੍ਰ. ਥੋੜਾ ਜੇਹਾ। ੨. ਭਾਵ- ਥੋੜੀ ਦੂਰ ਤਕ. "ਸੰਗਿ ਨ ਚਾਲੈ ਤੇਰੇ ਤਸੂਆ." (ਗਉ ਮਃ ੫)


ਸੰ. तृष- ਤ੍ਰਿਸ. ਸੰਗ੍ਯਾ- ਪ੍ਯਾਸ. ਤੇਹ. "ਭੁਖ ਨ ਤਸੈ." (ਭਾਗੁ) ਨਾ ਤ੍ਰਿਖਾ ਹੈ.


ਅ਼. [تشنُج] ਸੰਗ੍ਯਾ- ਪੱਠਿਆਂ ਦੀ ਖਿੱਚ. ਇਸ ਦਾ ਮੂਲ ਸ਼ਨਜ ਹੈ, ਜਿਸ ਦਾ ਅਰਥ ਹੈ ਰਗ ਅਤੇ ਚਮੜੇ ਦਾ ਸੁੰਗੜਨਾ. ਦੇਖੋ, ਖੱਲੀ.