Meanings of Punjabi words starting from ਨ

ਸੰ. ਸਾਰਿਣ. ਸੰਗ੍ਯਾ- ਪਾਣੀ ਦਾ ਖਾਲ. ਖੂਹ ਦਾ ਪਤਨਾਲਾ। ੨. ਫ਼ਾ. [نسار] ਛਾਂਉਂ। ੩. ਚੰਦੋਆ। ੪. ਉਹ ਅਸਥਾਨ, ਜਿੱਥੇ ਸੂਰਜ ਦਾ ਪ੍ਰਕਾਸ਼ ਨਾ ਪਹੁਚੇ। ੫. ਦੇਖੋ, ਨਿਸਾਰ.


ਅ਼. [نصارا] ਨਸਾਰਾ. Nadareth (ਨਾਸਿਰਹ) ਨਗਰ ਵਿੱਚ ਪੈਦਾ ਹੋਣ ਤੋਂ ਪੈਗ਼ੰਬਰ ਈ਼ਸਾ ਦਾ ਨਾਮ ਨਾਸਿਰੀ ਹੋਇਆ. ਉਸ ਦਾ ਪੈਰੋ ਨਸਰਾਨੀ, ਨਸਰਾਨੀ ਦਾ ਬਹੁਵਚਨ ਨਸਾਰਾ.


ਨੱਸਕੇ. ਦੌੜਕੇ. ਭਾਵ- ਛੇਤੀ. ਫ਼ੌਰਨ. "ਨਸਿ ਵੰਞਹੁ ਕਿਲਵਿਖਹੁ." (ਆਸਾ ਛੰਤ ਮਃ ੫) ੨. ਨਸ੍ਟ ਹੋਕੇ.


ਨੱਸਿਆ. ਨੱਠਾ. ਦੌੜਿਆ. "ਦੂਖ ਦਰਦ ਭ੍ਰਮ ਭਉ ਨਸਿਆ." (ਗਉ ਮਃ ੫) ੨. ਨਸ੍ਟ ਹੋਇਆ. ਨਾਸ਼ ਹੋਇਆ. ਮੋਇਆ. "ਜਾ ਨਸਿਆ ਕਿਆ ਚਾਕਰੀ, ਜਾ ਜੰਮੇ ਕਿਆ ਕਾਰ? " ਵਾਰ ਸਾਰ ਮਃ ੧)


ਵਿ- ਨਸਿਆਂ- ਵਾਲਾ. ਅ਼- ਨਸਿਆਂ (ਭੁੱਲ- ਖ਼ਤਾ), ਵਾਲਾ. ਭੁੱਲੜ. "ਮਨ ਖੋਟੇ ਆਕੀ ਨਸਿਆਰਾ." (ਭਾਗੁ) ੨. ਫ਼ਾ. ਨਿਸਿਆਂ (ਵਿਰੋਧ- ਮੁਖ਼ਾਲਫ਼ਤ) ਵਾਲਾ। ੩. ਫ਼ਾ. [ناسرہ] ਨਾਸਰਹ. ਸੰਗ੍ਯਾ- ਮੁਲੰਮਾ. ਖੋਟਾ ਸਿੱਕਾ.


ਅ਼. [نصیحت] ਨਸੀਹ਼ਤ. ਸੰਗ੍ਯਾ- ਖ਼ੈਰਖ੍ਵਾਹੀ. ਸ਼ੁਭਚਿੰਤਨ। ੨. ਹਿਤ ਦੀ ਗੱਲ. ਉਪਦੇਸ਼. ਸਿਖ੍ਯਾ.


ਐਸਾ ਪਤ੍ਰ, ਜਿਸ ਵਿੱਚ ਸ਼ੁਭ ਉਪਦੇਸ਼ ਹੋਵੇ। ੨. ਗੁਰੂ ਨਾਨਕ ਸਾਹਿਬ ਦੇ ਨਾਮ ਪੁਰ ਕਿਸੇ ਸਿੱਖ ਦਾ ਰਚਿਆ ਹੋਇਆ ਇੱਕ ਸ਼ਬਦ, ਜਿਸ ਦਾ ਆਰੰਭ ਇਸ ਤੁਕ ਤੋਂ ਹੁੰਦਾ ਹੈ- "ਕੀਚੈ ਨੇਕਨਾਮੀ ਜਿ ਦੇਵੈ ਖੁਦਾਇ."××× ਜਨਮਸਾਖੀ ਅਤੇ ਗੁਰੂ ਨਾਨਕਪ੍ਰਕਾਸ਼ ਅਨੁਸਾਰ ਇਹ ਰਚਨਾ ਮਿਸਰ ਦੇ ਅਤ੍ਯਾਚਾਰੀ ਬਾਦਸ਼ਾਹ ਪਰਥਾਇ ਹੋਈ ਹੈ, ਪਰ ਐਤਿਹਾਸਿਕ ਖੋਜ ਤੋਂ ਇਹ ਸਿੱਧ ਨਹੀਂ. ਅਰ ਨਸੀਹਤਨਾਮੇ ਦੀ ਰਚਨਾ ਗੁਰਬਾਣੀ ਅਨੁਸਾਰ ਨਹੀਂ ਹੈ.