Meanings of Punjabi words starting from ਪ

ਫ਼ਾ. [پسِپردہ] ਕ੍ਰਿ. ਵਿ- ਪੜਦੇ ਪਿੱਛੇ. ਪੜਦੇ ਓਲ੍ਹੇ.


ਫ਼ਾ. [پسپا] ਵਿ- ਪਿੱਛੇ ਹਟਿਆ ਹੋਇਆ. ਜਿਸ ਨੇ ਪਿੱਛੇ ਪੈਰ ਰੱਖਿਆ ਹੈ.


ਫ਼ਾ. [پشم] ਪਸ਼ਮ. ਸੰਗ੍ਯਾ- ਭੇਡ ਬਕਰੀ ਆਦਿ ਦੇ ਰੋਮ. ਉਂਨ. ਰੋਮਾਵਲੀ.


ਸੰ. ਪ੍‌ਸ੍ਰਵਣ. ਸੰਗ੍ਯਾ- ਚੁਇਣਾ. ਟਪ- ਕਣਾ, "ਪੂਰਬ ਅਸਥਨ ਮੇ ਕੁਛ ਨਾਹੀ, ਪੁਨ ਪਯ ਪਸਮਤ ਧਾਰਾ." (ਨਾਪ੍ਰ) ਪਯਧਾਰਾ ਪ੍ਰਸਵਤਿ। ੨. ਪਯ (ਦੁੱਧ) ਦਾ ਸ੍ਰਵਣ (ਚੁਇਣਾ). ਪਯਸ੍ਰਵਣ। ੩. ਲੇਵੇ ਵਿੱਚੋਂ ਥਣਾਂ ਅੰਦਰ ਦੁੱਧ ਦੇ ਆਉਣ ਦਾ ਭਾਵ.