Meanings of Punjabi words starting from ਫ

ਅ. [فضل] ਫ਼ਜ਼ਲ. ਸੰਗ੍ਯਾ- ਕ੍ਰਿਪਾ. ਮਿਹਰਬਾਨੀ. "ਪਾਵੋਗੇ ਖੁਦਾ ਤੇ ਫਜਲ." (ਗੁਪ੍ਰਸੂ) ਇਸ ਦਾ ਉੱਚਾਰਣ ਫ਼ਦਲ ਭੀ ਹੋਇਆ ਕਰਦਾ ਹੈ.


ਅ਼. [فضا] ਫ਼ਜਾ. ਸੰਗ੍ਯਾ- ਖੁਲ੍ਹਾ ਮੈਦਾਨ.


ਅ਼. [فضیحت] ਫ਼ਜੀਹ਼ਤ. ਸੰਗ੍ਯਾ- ਦੁਰਦਸ਼ਾ. ਖ਼ੁਆਰੀ. ਦੇਖੋ, ਫਦੀਹਤਿ.


ਅ਼. [فضیلت] ਫ਼ਜੀਲਤ. ਸੰਗ੍ਯਾ- ਉੱਤਮਤਾ. ਸ਼੍ਰੇਸ੍ਠਤਾ। ੨. ਬਜ਼ੁਰਗੀ. ਵਡਿਆਈ.


ਫ਼ਾ. [فضیلتمآب] ਫ਼ਜੀਲਤ ਮਆਬ. ਵਿ- ਬਜ਼ੁਰਗੀ ਦਾ ਨਿਵਾਸ ਅਸਥਾਨ ੨. ਬਜ਼ੁਰਗੀ ਦਾ ਰੁਖ਼ ਹੈ ਜਿਸ ਤਰਫ਼.


ਅ਼. [فضوُل] ਫ਼ੁਜੂਲ. ਵਿ- ਵ੍ਰਿਥਾ. ਨਿਰਰਥਕ। ੨. ਵਾਧੂ। ੩. ਬਕਵਾਸੀ। ੪. ਫ਼ੁਜੂਲ- ਖ਼ਰਚ ਦਾ ਸੰਖੇਪ. "ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋਜਾਇ." (ਚਰਿਤ੍ਰ ੯੧)