Meanings of Punjabi words starting from ਬ

ਦੇਖੋ, ਵਸ਼ੀਕਰਣ.


ਦੇਖੋ, ਹਰੀਆਂਵੇਲਾਂ ਅਤੇ ਬਡੀ ਬਸੀ.


ਸੰ. अवसृष्ट- ਅਵਸ਼੍ਰਿਸ੍ਟ ਵਿ- ਭੇਜਿਆ ਹੋਇਆ। ੨. ਸੰਗ੍ਯਾ- ਦੂਤ. ਵਕੀਲ. "ਸਤਿਗੁਰੁ ਲਾਗਿ ਬਸੀਠਾ." (ਗਉ ਮਃ ੪)


ਸੰਗ੍ਯਾ- ਬਸੀਠ ਦਾ ਕਰਮ. ਵਕਾਲਤ. ਦੇਖੋ, ਬਸੀਠ. "ਹਮ ਹਰਿ ਕੀ ਗੁਰ ਕੀਈ ਹੈ ਬਸੀਠੀ." (ਨਟ ਪੜਤਾਲ ਮਃ ੪)


ਦੇਖੋ, ਬਸੀਠ. "ਆਪੇ ਭਗਤਬਸੀਠੁ." (ਸ੍ਰੀ ਅਃ ਮਃ ੧) "ਹਰਿਦਰਗਹ ਕਾ ਬਸੀਠੁ." (ਵਾਰ ਰਾਮ ੨. ਮਃ ੫)


ਬਾਸ਼ੇ ਦਾ ਨਰ. ਦੇਖੋ, ਬਾਸਾ ਅਤੇ ਬਾਸੀਨ. "ਬਾਸੇ ਗੋਸ ਬਸੀਨਨ ਸੰਗਾ." (ਗੁਵਿ ੧੦) ਬਾਸ਼ੇ, ਸ੍ਯਾਹਗੋਸ਼ ਅਤੇ ਬਾਸ਼ੀਨਾਂ ਨਾਲ.


ਦੇਖੋ, ਵਸੀਲਾ.


ਦੇਖੋ, ਵਸੁ। ੨. ਦੇਖੋ, ਵਸ਼. "ਕਿਆ ਬਸੁ, ਜਉ ਬਿਖੁ ਦੇ ਮਹਿਤਾਰੀ." (ਗਉ ਕਬੀਰ)