Meanings of Punjabi words starting from ਭ

ਦੇਖੋ, ਭਕ੍ਸ਼੍‍। ੨. ਸਹਾਰਨਾ. ਬਰਦਾਸ਼੍ਤ ਕਰਨਾ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੩. ਜ੍ਵਰ. ਤਾਪ. ਦੇਖੋ, ਭਖਣਾ। ੪. ਦੇਖੋ, ਭਖੁ.


ਭਕ੍ਸ਼੍‍ਣ ਕਰਦਾ ਹੈ. "ਭਖਸਿ ਸਿਬਾਲੁ ਬਸਸਿ ਨਿਰਮਲੁ ਜਲੁ." (ਮਾਰੂ ਮਃ ੧)


ਸੰ. ਭਕ੍ਸ਼੍‍ਕ. ਵਿ- ਖਾਣ ਵਾਲਾ। ੨. ਸੰ. ਭਸਕ. ਭੌਂਕਣ ਵਾਲਾ। ੩. ਸੰਗ੍ਯਾ- ਕੁੱਤਾ.


ਕ੍ਰਿ- ਤਪਣਾ। ੨. ਕ੍ਰੋਧ ਨਾਲ ਗਰਮ ਹੋਣਾ। ੩. ਭਕ੍ਸ਼੍‍ਣ ਕਰਨਾ. ਖਾਣਾ.


ਸਿੰਧੁਨਦ ਦਾ ਇੱਕ ਦ੍ਵੀਪ, ਜੋ ਸੱਖਰ ਜਿਲਾ (ਸਿੰਧ) ਵਿੱਚ ਹੈ. ਇੱਥੇ ਇੱਕ ਪੁਰਾਣਾ ਕਿਲਾ ਹੈ। ੨. ਮੀਆਂਵਾਲੀ ਜਿਲੇ ਦਾ ਇੱਕ ਨਗਰ.


ਸੰ. ਭਦ੍ਰਕੰਟ. ਸੰਗ੍ਯਾ- ਭੱਖੜਾ. "ਭਖਰੇ ਕੀ ਰੋਟੀ ਕਹਿ ਵਾਕ." (ਨਾਪ੍ਰ) ਦੇਖੋ, ਭੱਖੜਾ.