Meanings of Punjabi words starting from ਯ

ਕ੍ਰਿ. ਵਿ- ਲਾਭ ਅਨੁਸਾਰ. ਜੇਹਾ ਕਿ ਮਿਲ ਜਾਵੇ ਉਸ ਅਨੁਸਾਰ। ੨. ਸੁਭਾਵਿਕ ਜੋ ਲੱਭੇ.


ਕ੍ਰਿ ਵਿ- ਜੈਸੇ ਕਿ ਜੋਗ ਹੈ। ੨. ਮੁਨਾਸਿਬ ਰੀਤਿ ਨਾਲ.


ਸੰ. ਯਥਾ- ਉਚਿਤ. ਕ੍ਰਿ. ਵਿ- ਜਿਵੇਂ ਚਾਹੀਏ. ਯਥਾਯੋਗ੍ਯ. ਜੈਸੇ ਕਿ ਮੁਨਾਸਿਬ.


ਸੰ. यद्. ਸਰਵ- ਜੋ। ੨. ਵ੍ਯ- ਜਿਸ ਤੋਂ। ੩. ਅਯ. ਹੱਥ। ੪. ਹਥੇਲੀ। ੫. ਬਾਂਹ. ਭੂਜਾ। ੬. ਜੱਦ. ਕੁਲ. ਖ਼ਾਨਦਾਨ। ੭. ਗਰੋਹ. ਜਮਾਤ. ਫ਼ੌਜ. ਝੁੰਡ। ੮. ਬਲ. ਸ਼ਕਤਿ। ੯. ਸਹਾਇਤਾ। ੧੦. ਧਨ ਸੰਪਦਾ.