Meanings of Punjabi words starting from ਰ

ਰਸਾਯਣ ਵਿਦ੍ਯਾ ਦੇ ਜਾਣਨ ਵਾਲਾ. Alchemist "ਪਾਰਾ ਮਾਰਡਾਰਤ ਹੈ ਪਲ ਮੇ ਰਸਾਇਨੀ." (ਹਨੂ)


ਦੇਖੋ, ਰਸਾਉਣਾ ੪. "ਦੁਇ ਪੁਰ ਜੋਰਿ ਰਸਾਈ ਭਾਠੀ, ਪੀਉ ਮਹਾ ਰਸ ਭਾਰੀ." (ਰਾਮ ਕਬੀਰ) ੨. ਰਸ ਵਾਲੀ ਹੋਈ. ਦੇਖੋ, ਰਸਾਉਣਾ ੨. "ਹਰਿਰਸ ਰਸਨ ਰਸਾਈ." (ਸੋਰ ਮਃ ੩) ੩. ਸੰਗ੍ਯਾ- ਰੁਸੂਖ਼। ੪. ਪਹੁਚ. ਗਮ੍ਯਤਾ. ਫ਼ਾ. [رسائی] .


ਵਿ- ਰਸ ਕਰਨ ਵਾਲਾ. ਜਿਸ ਤੋਂ ਰਸ ਪੈਦਾ ਹੋਵੇ. "ਉਰਿ ਧਾਰਿਓ ਹਰਿ ਰਸਿਕ ਰਸਾਕ." (ਕ੍ਸ਼ਾਨ ਮਃ ੪) ੨. ਰਸਾਕਰ. ਰਸ- ਆਕਰ ਦਾ ਸੰਖੇਪ. ਰਸ ਦੀ ਖਾਣ। ੩. ਰਸਾ (ਪ੍ਰਿਥਿਵੀ) ਕਰਨ (ਰਚਨ) ਵਾਲਾ.


ਸੰਗ੍ਯਾ- ਪ੍ਰਿਥਿਵੀ ਦੇ ਹੇਠ ਦਾ ਦੇਸ਼। ੨. ਪੁਰਾਣਾਂ ਅਨੁਸਾਰ ਸੱਤਵਾਂ ਪਾਤਾਲ। ੩. ਨਰਕ.


ਰਸਾਤਲ (ਨਰਕ) ਵਿੱਚ. "ਚਿਤਿ ਨ ਆਇਓ ਪਾਰਬ੍ਰਹਮ, ਤਾ ਖੜਿ ਰਸਾਤਲਿ ਦੀਤ." (ਸ੍ਰੀ ਅਃ ਮਃ ੫) "ਇਨ ਸਨਬੰਧੀ ਰਸਾਤਲਿ ਜਾਇ." (ਪ੍ਰਭਾ ਅਃ ਮਃ ੫)


ਰਸ- ਆਸ੍ਵਾਦਨ. ਰਸ ਚੱਖਣਾ. "ਬ੍ਰਹਮ ਕਮਲ ਮਧੁ ਤਾਸ- ਰਸਾਰ੍‍ਦ, ਜਗਤ ਨਾਹੀ ਸੂਤਾ." (ਗੂਜ ਅਃ ਮਃ ੧) ਪਾਰਬ੍ਰਹਮ ਰੂਪ ਕਮਲ ਦੇ ਸ਼ਹਦ ਦਾ ਜਿਸ ਨੇ ਸੁਆਦ ਚੱਖਿਆ ਹੈ, ਉਹ ਗਿਆਨ ਅਵਸਥਾ ਵਿੱਚ ਹੁੰਦਾ ਹੈ, ਉਸ ਨੂੰ ਆਵਿਦ੍ਯਾ ਨਹੀਂ. ਵਿਆਪਦੀ.


ਫ਼ਾ. [رسان] ਵਿ- ਪਹੁਚਾਉਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਚਿੱਠੀਰਸਾਨ.


ਫ਼ਾ. [رساند] ਪਹੁਚਾਵੇ.