Meanings of Punjabi words starting from ਵ

ਸੰਗ੍ਯਾ- ਹਾਸਿਲ ਕਰਨ ਦੀ ਕ੍ਰਿਯਾ. ਪ੍ਰਾਪਤੀ. ਦੇਖੋ, ਵਸੂਲ.


ਦੇਖੋ, ਹਮਾਰਾ ੨. ਅਤੇ ਬਸੇ.


ਦੇਖੋ, ਬਸੇਬਾ ਅਤੇ ਬਸੇਰਾ. "ਮੁਕਤਿ ਭਇਆ ਜਿਸੁ ਰਿਦੇ ਵਸੇਰਾ." (ਮਾਝ ਮਃ ੫) "ਜੀਉ ਕਰੇ ਵਸੇਰਾ." (ਆਸਾ ਅਃ ਮਃ ੩)


ਵਸਦਾ ਹੈ. ਦੇਖੋ, ਵਸ ਧਾ। ੨. ਵਰਸਦਾ (ਵਰ੍ਹਦਾ) ਹੈ. "ਭਾਣੇ ਵਿਚਿ ਅਮ੍ਰਿਤ ਵਸੈ." (ਮਾਝ ਅਃ ਮਃ ੩) ੩. ਵਰਸੇ. ਦੇਖੋ, ਵ੍ਰਿਸ. "ਨਾਨਕ ਸਾਵਣਿ ਜੇ ਵਸੈ." (ਮਃ ੩. ਵਾਰ ਮਲਾ)


ਸੰਗ੍ਯਾ- ਵੈਸਾਖ ਦੀ ਸੰਕ੍ਰਾਂਤਿ. ਵੈਸ਼ਾਖੀ। ੨. ਸਾਲ ਦਾ ਨਵਾਂ ਦਿਨ (ਨੌਰੋਜ਼). "ਹੋਵੈ ਕੀਰਤਨ ਸਦਾ ਵਸੋਆ." (ਭਾਗੁ) ਨਿੱਤ ਨੌਰੇਜ਼ ਰਹਿਂਦਾ ਹੈ.


ਦੇਖੋ, ਬਸੋਲਾ.