Meanings of Punjabi words starting from ਉ

ਅ਼ [امرا] ਅਮੀਰ ਦਾ ਬਹੁ ਵਚਨ. "ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ" (ਵਾਰ ਬਿਲਾ ਮਃ ੪) ੨. ਰਾਜ ਦਾ ਪ੍ਰਬੰਧ ਕਰਨ ਵਾਲੇ ਵਜੀਰ ਅਦਾਲਤੀ ਆਦਿ. "ਉਮਰਾਵਹੁ ਆਗੇ ਝੇਰਾ." (ਸੋਰ ਮਃ ੫) "ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚ." (ਸ੍ਰੀ ਅਃ ਮਃ ੧) ੩. ਖਤ੍ਰੀਆਂ ਦੀ ਇੱਕ ਜਾਤਿ.


ਵਿ- ਉਮੰਗ ਸਹਿਤ. ਉਤਸਾਹਿਤ. "ਉਮਲ ਲਥੇ ਜੋਧੇ ਮਾਰੂ ਵਜਿਆ." (ਚੰਡੀ ੩)


ਸੰ. ਸੰਗ੍ਯਾ- ਪ੍ਰਭਾ. ਰੌਸ਼ਨੀ। ੨. ਸ਼ਿਵ ਦੀ ਇਸਤ੍ਰੀ. ਸ਼ਿਵਾ. ਪਾਰਵਤੀ. "ਕੁਮਾਰਸੰਭਵ" ਵਿੱਚ ਕਵਿ ਕਾਲੀ ਦਾਸ ਨੇ ਲਿਖਿਆ ਹੈ ਕਿ ਪਾਰਵਤੀ ਦੀ ਮਾਤਾ ਮੇਨਕਾ ਨੇ ਪੁਤ੍ਰੀ ਨੂੰ ਆਖਿਆ ਉ (ਘੋਰ ਤਪ) ਮਾ (ਮਤ ਕਰ), ਅਰਥਾਤ ਘੋਰ ਤਪ ਨਾ ਕਰ, ਇਸ ਲਈ ਨਾਉਂ "ਉਮਾ" ਹੋਇਆ.


ਸੰਗ੍ਯਾ- ਉਮਾ (ਪਾਰਵਤੀ) ਦਾ ਪੁਤ੍ਰ- ਗਣੇਸ਼ ੨. ਕਾਰਤਿਕੇਯ. ਖੜਾਨਨ. ਦੇਵਤਿਆਂ ਦਾ ਸੈਨਾਪਤਿ.