Meanings of Punjabi words starting from ਕ

ਕੰਪੈ. ਕੰਬਦਾ ਹੈ. "ਹਥ ਮਰੋੜੈ ਤਨੁ ਕਪੈ." (ਮਾਝ ਬਾਰਹਮਾਹਾ) ੨. ਦਖੋ, ਕਪਣਾ.


ਸੰ. ਸੰਗ੍ਯਾ- ਕ (ਹਵਾ) ਵਿੱਚ ਜੋ ਪੋਤ (ਜਹਾਜ) ਵਾਂਙ ਜਾਂਦਾ ਹੈ, ਪੰਛੀ। ੨. ਕਬੂਤਰ. ਸੁਡੌਲ ਗਰਦਨ ਨੂੰ ਕਵੀ ਕਬੂਤਰ ਦੀ ਗਰਦਨ ਦਾ ਦ੍ਰਿਸ੍ਟਾਂਤ ਦਿੰਦੇ ਹਨ. "ਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ ਲੂਟੇ ਫੂਟੇ ਫਿਰੈਂ ਮਨ ਚੈਨ ਹੂੰ ਨ ਕਿਤਹੀ." (ਚੰਡੀ ੧) ਕਬੂਤਰ ਤੋਂ ਆਕਾਸ਼ ਰਾਹੀਂ ਚਿੱਠੀਆਂ ਭੇਜਣ ਦਾ ਕੰਮ ਭੀ ਲਿਆ ਜਾਂਦਾ ਹੈ.


ਕਬੂਤਰ ਨੇ. "ਜਿਉ ਪੰਖੀ ਕਪੋਤਿ ਆਪੁ ਬਨਾਇਆ." (ਬਿਹਾ ਮਃ ੪) ਜਿਵੇਂ ਕਪੋਤ ਪਕ੍ਸ਼ੀ ਨੇ ਚੋਗੇ ਦੇ ਲਾਲਚ ਆਪਣੇ ਤਾਈਂ ਜਾਲ ਵਿੱਚ ਬੰਧਵਾਇਆ.


ਕਪੋਤ (ਕਬੂਤਰ) ਦੀ ਮਦੀਨ. ਕਬੂਤਰੀ. "ਸਘਨ ਛਾਵ ਤਰੁ ਬਨ ਮਹਿ ਅਹਾ। ਰਹਿਤ ਕਪੋਤ ਕਪੋਤੀ ਤਹਾ." (ਗੁਪ੍ਰਸੂ)


ਸੰ. ਸੰਗ੍ਯਾ- ਗਲ੍ਹ. ਰੁਖ਼ਸਾਰ.


ਸੰਗ੍ਯਾ- ਗੱਪ. ਮਨਘੜਤ ਗੱਲ. ਬਿਨਾ ਗ੍ਰੰਥਪ੍ਰਮਾਣ ਤੋਂ ਗਲ੍ਹਾਂ ਹਿਲਾਕੇ ਘੜੀ ਹੋਈ ਬਾਤ.


ਦੇਖੋ, ਕਪਰਦਿਨ.


ਸੰ. ਸੰਗ੍ਯਾ- ਬਲਗ਼ਮ. ਸ਼ਲੇਸਮਾ੍. ਦੇਖੋ, ਅੰ. cough । ੨. ਫ਼ਾ. [کف] ਕਫ਼. ਹਥੇਲੀ. ਤਲੀ। ੩. ਝੱਗ. ਫੇਨ.


ਫ਼ਾ. [کفش] ਸੰਗ੍ਯਾ- ਕਉਂਸ. ਜੁੱਤੀ. ਜੂਤਾ। ੨. ਖੜਾਉਂ। ੩. ਫ਼ਾ. [قفص] ਅਥਵਾ [قفس] ਪਿੰਜਰਾ.