Meanings of Punjabi words starting from ਜ

ਫ਼ਾ. [زردوز] ਜ਼ਰਦੋਜ਼. ਵਿ- ਜ਼ਰੀ ਨਾਲ ਕੱਢਿਆ ਹੋਇਆ. ਜ਼ਰਬਾਫ਼ਤਹ. "ਜਰੀਦੋਜ ਫਿਰੈਂ ਬਿਜਨਾ ਸਭ ਪੈ." (ਨਾਪ੍ਰ)


ਫ਼ਾ. [زّریِن] ਜ਼ੱਰੀਂ. ਵਿ- ਸੁਵਰਣ ਦਾ. ਸੁਨਹਿਰੀ। ੨. ਸੰਗ੍ਯਾ- ਸੋਨੇ ਦੀ ਤਾਰ ਆਦਿ.


ਫ਼ਾ. [زّریِنہ] ਜ਼ੱਰੀਨਹ. ਵਿ- ਸੋਨੇ ਦਾ। ੨. ਸ੍ਵਰ੍‍ਣਮੁਦ੍ਰਾ. ਅਸ਼ਰਫ਼ੀ ਆਦਿ. "ਤੁਮਹਿ ਖਜੀਨਾ ਤੁਮਹਿ ਜਰੀਨਾ." (ਸਾਰ ਮਃ ੫)


ਅ਼. [ظریِف] ਜਰੀਫ਼. ਵਿ- ਦਾਨਾ. ਬੁੱਧਿਮਾਨ। ੨. ਪ੍ਰਸੰਨਮਨ. ਖ਼ੁਸ਼ਦਿਲ।੩ ਮਖ਼ੌਲੀਆ. ਮਸਖ਼ਰਾ.


ਅ਼. [جریِب] ਸੰਗ੍ਯਾ- ਜ਼ਮੀਨ ਮਿਣਨ ਦੀ ਜੰਜੀਰੀ, ਜੋ ੪੫ ਫੁਟ ਅਥਵਾ ੧੫. ਗਜ ਦੀ ਹੁੰਦੀ ਹੈ. ਦੇਸ਼ਭੇਦ ਕਰਕੇ ਜਰੀਬ ਦਾ ਪ੍ਰਮਾਣ ਵੱਧ ਘੱਟ ਭੀ ਹੋਇਆ ਕਰਦਾ ਹੈ, ਜੈਸੇ- ਕੁੱਲੂ ਕਾਂਗੜੇ ਵਿੱਚ ੪੬ ਫੁਟ ੮. ਇੰਚ ਦੀ ਜਰੀਬ ਹੈ.


ਦੇਖੋ, ਜਰ. "ਜਰੁ ਆਈ ਜੋਬਨਿ ਹਾਰਿਆ." (ਵਾਰ ਆਸਾ)


ਜਰਾ. ਬੁਢਾਪਾ. "ਜੋਬਨ ਘਟੈ ਜਰੂਆ ਜਿਣੈ." (ਸ੍ਰੀ ਮਃ ੧. ਪਹਿਰੇ) "ਖਿਸੈ ਜੋਬਨੁ ਬਧੈ ਜਰੂਆ." (ਆਸਾ ਛੰਤ ਮਃ ੫)


ਅ਼. [جروُشلم] ਯਰੂਸ਼ਲਮ. Jerusalem. ਇਸਰਾਈਲ ਵੰਸ਼ੀਆਂ ਦਾ ਪੁਰਾਣਾ ਪਵਿਤ੍ਰ ਸ਼ਹਿਰ, ਜੋ ਇਸ ਵੇਲੇ ਪੈਲਸਟਾਈਨ (Palestine) ਵਿੱਚ ਹੈ. ਇਸ ਥਾਂ ਸੁਲੇਮਾਨ ਦਾ ਪ੍ਰਸਿੱਧ ਮੰਦਿਰ ਹੈ, ਜਿਸ ਨੂੰ ਬੈਤੁਲਮੁਕ਼ੱਦਸ (ਪਵਿਤ੍ਰਘਰ) ਆਖਦੇ ਹਨ. ਖ਼ਲੀਫ਼ਾ ਉਮਰ ਨੇ ਇਸ ਨੂੰ ਸਨ ੬੩੭ ਵਿੱਚ ਜਿੱਤਕੇ ਇੱਕ ਮਸੀਤ ਬਣਵਾਈ, ਜੋ "ਮਸਜਿਦੁਲਅਕ਼ਸਾ" ਨਾਉਂ ਤੋਂ ਪ੍ਰਸਿੱਧ ਹੈ, ਹਜਰਤ ਈਸਾ ਦੀ ਕਬਰ ਇਸ ਥਾਂ ਈਸਾਈਆਂ ਦਾ ਪਵਿਤ੍ਰ ਧਾਮ ਹੈ. ਦੇਖੋ, ਦਾਊਦ ਅਤੇ ਸੁਲੇਮਾਨ.


ਅ਼. [ضروُر] ਜਰੂਰ. ਕ੍ਰਿ. ਵਿ- ਅਵਸ਼੍ਯ. ਬਿਨਾ ਸੰਸੇ.