Meanings of Punjabi words starting from ਤ

ਤਾਰਦਾ ਹੈ. ਪਾਰ ਕਰਦਾ ਹੈ। ੨. ਸੰ. ਤ੍ਰਾਤ. ਵਿ- ਰਕ੍ਸ਼ਿਤ. ਰਖ੍ਯਾ ਕੀਤਾ ਹੋਇਆ.


ਅਨੁ. ਤੜਾਤੜ. "ਗੋਲੀ ਤੀਰ ਤਰਾਤਰ ਬਰਖਤ." (ਗੁਪ੍ਰਸੂ) ੨. ਵਿ- ਤਰਬਤਰ. ਅਤ੍ਯੰਤ ਤਰ.


ਖ਼ਾ. ਵਿ- ਬਹੁਤ ਅਧਿਕ. ਜਿਵੇਂ- "ਤਰਾਤਰੀ ਗੱਫਾ।" ੨. ਸੰਗ੍ਯਾ- ਬਹੁਤ ਘੀ ਲਾਕੇ ਪਕਾਈ ਹੋਈ ਵਸਤੁ ਸ੍‌ਨਿਗ਼੍ਹ੍ਹਧ ਭੋਜਨ.


ਤਾਰਦਾ ਹੈ. ਉੱਧਾਰ ਕਰਦਾ ਹੈ. "ਆਪਿ ਤਰੇ ਕੁਲ ਸਗਲ ਤਰਾਧੋ." (ਕਾਨ ਮਃ ੪. ਪੜਤਾਲ)


ਤਰਦਾ ਹੈ. ਤਰਦੇ ਹਨ. "ਸਭ ਏਕੈ ਨਾਮਿ ਤਰਾਨਥ." (ਮਾਰੂ ਮਃ ੫)


ਸੰਗ੍ਯਾ- ਤ- ਰ- ਨ ਅੱਖਰ ਜਿਸ ਵਿੱਚ ਵਿਸ਼ੇਸ ਹੋਣ, ਐਸਾ ਚਲਤਾ ਗੀਤ. Symphony "ਤ੍ਰਦ ਦਾਨੀ ਦਾਨੀ ਤੋਮਦਾਨੀ ਤਲਲ ਤੋਮ ਦਿਰਨਾ." (ਸਲੋਹ)


ਸੰਗ੍ਯਾ- ਤਰਨ ਦਾ ਭਾਵ. ਉੱਧਾਰ. ਨਿਸ੍‌ਤਾਰਾ. "ਸਾਧੁਸੰਗਤਿ ਮਿਲ ਹਇ ਤਰਾਬਾ." (ਭਾਗੁ) ੨. ਆਬ (ਭਵਜਲ) ਤੋਂ ਉੱਧਾਰ.