Meanings of Punjabi words starting from ਪ

ਵਿ- ਪ੍ਰਤ੍ਯਯ (ਏ਼ਤਬਾਰ) ਕਰਨਾ. ਵਿਸ਼੍ਵਾਸ ਕਰਨਾ. "ਹਠਿ ਨ ਪਤੀਜੈ ਨਾ ਬਹੁ ਭੇਖੈ." (ਧਨਾ ਅਃ ਮਃ੫)


ਸੰ. ਪ੍ਰਤ੍ਰ. ਵਿ- ਪੁਰਾਣਾ। ੨. ਬੋਦਾ. ਕਮਜ਼ੋਰ. "ਅਖੀ ਦੇਖਿ ਪਤੀਣੀਆਂ, ਸੁਣਿ ਸੁਣਿ ਰੀਣੇ ਕੰਨ." (ਸ. ਫਰੀਦ) ੩. ਦੇਖੋ, ਪਤੀਜਨਾ.


ਪਤੀਜਿਆ. ਦੇਖੋ, ਪਤੀਜਣਾ। ੨. ਸੰ. ਪ੍ਰਤਨੁ. ਵਿ- ਸੂਕ੍ਸ਼੍‍ਮ. ਬਾਰੀਕ। ੩. ਕ੍ਸ਼ੀਣ. ਦੁਬਲਾ.


ਪਤੀਜੀ ਦੇਖੋ, ਪਤੀਜਣਾ। ੨. ਦੇਖੋ, ਪਤੀਣ.


ਦੇਖੋ, ਪਤੀਣ.


ਪਤੀਜਣ ਤੋਂ। ੨. ਰਿਝਾਉਣ ਤੋਂ "ਲੋਕਿ ਪਤੀਣੈ ਨਾ ਪਤਿ ਹੋਇ." (ਧਨਾ ਮਃ ੧)


ਪਤੀਜਿਆ ਹੈ, ਏ਼ਤਬਾਰ ਕੀਤਾ ਹੈ. "ਤੂ ਅਜੇ ਨ ਪਤੀਣੋਹਿ." (ਸ. ਫਰੀਦ) ਦੇਖੋ, ਪਤੀਜਣਾ.


ਹਿੱਸੇਦਾਰ ਸਾਂਝੀ। ੨. ਪਿੰਡ ਦੀ ਪੱਤੀ ਦਾ ਮਾਲਿਕ.