Meanings of Punjabi words starting from ਜ

ਅ਼. [ضروُرت] ਜਰੂਰਤ. ਸੰਗ੍ਯਾ- ਆਵਸ਼੍ਯਕਤਾ. ਲੋੜ. ਹ਼ਾਜਤ. "ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ." (ਵਾਰ ਸਾਰ ਮਃ ੨)


ਸਹਾਰੇ. ਬਰਦਾਸ਼੍ਤ ਕਰੇ. "ਜਰੇ ਨ ਗਏ ਸੁਨੇ ਗੁਨ ਗੁਰੁ ਕੇ." (ਗੁਪ੍ਰਸੂ) ੨. ਜਲੇ. ਮੱਚੇ. "ਚੰਦ ਸੂਰਜ ਦੁਇ ਜਰੇ ਚਰਾਗਾ." (ਰਾਮ ਮਃ ੫) ੩. ਜੜੇ. ਬੰਦ ਕੀਤੇ. ਭੇੜੇ. "ਜਰੇ ਕਿਵਾਰਾ." (ਸੂਹੀ ਅਃ ਮਃ ੫) ੪. ਜਟਿਤ. ਜੜਾਊ. "ਭੂਖਨ ਰਤਨ ਜਰੇ." (ਗੁਪ੍ਰਸੂ) ੫. ਸੜ ਜਾਵੇ. ਦਗਧ ਹੋਵੇ. "ਬਿਨੁ ਗੁਰਸਬਦੈ ਜਨਮੁ ਜਰੇ." (ਮਾਰੂ ਅਃ ਮਃ ੧)


ਵਿ- ਜ੍ਵਲਿਤ- ਅੰਗਾ. ਜਲਦੇ ਅੰਗਾਂ ਵਾਲਾ. ਜਿਸ ਦਾ ਸ਼ਰੀਰ (ਅੰਗ) ਜਲ ਰਿਹਾ ਹੈ. "ਅਤਿ ਤ੍ਰਿਸਨ ਜਰੰਗਾ." (ਕਾਨ ਮਃ ੫)


ਦੇਖੋ, ਜਰਗਰੀ.


ਸ਼ੰ. जल् ਧਾ- ਤਿੱਖਾ ਕਰਨਾ, ਧਨਵਾਨ ਹੋਣਾ, ਢਕਣਾ (ਆਛਾਦਨ ਕਰਨਾ). ੨. ਸੰ. ਸੰਗ੍ਯਾ- ਪਾਣੀ, ਜੋ ਲੋਕਾਂ ਨੂੰ ਜਿਵਾਉਂਦਾ ਹੈ, ਅਥਵਾ ਪ੍ਰਿਥਿਵੀ ਨੂੰ ਢਕਦਾ ਹੈ. "ਜਲ ਬਿਹੂਨ ਮੀਨ ਕਤ ਜੀਵਨ?" (ਬਿਲਾ ਮਃ ੫) ੩. ਜ੍ਵਲ. ਲਾਟਾ. ਭਾਂਬੜ. "ਹਊਮੈ ਜਲ ਤੇ ਜਲਿ ਮੂਏ." (ਵਾਰ ਸੋਰ ਮਃ ੩) ਹੰਕਾਰ ਦੀ ਲਾਟ ਨਾਲ ਜਲਕੇ ਮੋਏ। ੪. ਫ਼ਾ. [جل] ਚੰਡੋਲ ਪੰਛੀ। ੫. ਸਮੁੰਦਰ ਦਾ ਮੱਧ ਭਾਗ. "ਜਲ ਤੇ ਥਲ ਕਰ." (ਸਾਰ ਕਬੀਰ) ਭਾਵ- ਡੂੰਘੇ ਸਮੁੰਦਰ ਤੋਂ ਖ਼ੁਸ਼ਕ ਥਾਂ ਕਰ ਦਿੰਦਾ ਹੈ। ੬. ਮੁੱਠਾ. ਕ਼ਬਜਾ। ੭. ਤਾਗਾ. ਡੋਰਾ.


ਦਰਿਆਈ ਘੋੜਾ. ਦੇਖੋ, ਪਾਗਾ.