Meanings of Punjabi words starting from ਭ

ਸੰ. भारद्बाजिन. ਭਰਦ੍ਵਾਜਰਿਖੀ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਭਰਦ੍ਵਾਜ। ੨. ਭਰਦ੍ਵਾਜ ਤੋਂ ਚੱਲਿਆ ਬ੍ਰਾਹਮਣਾਂ ਦਾ ਗੋਤ੍ਰ. "ਵਿੱਸੀ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ." (ਭਾਗੁ) ੩. ਭਰਦ੍ਵਾਜ ਦਾ ਪੁਤ੍ਰ ਦ੍ਰੋਣਾਚਾਰਯ। ੪. ਕਈ ਲੇਖਕਾਂ ਨੇ ਭਰਦ੍ਵਾਜ ਦੀ ਥਾਂ ਭੀ ਭਾਰਦ੍ਵਾਜ ਸ਼ਬਦ ਵਰਤਿਆ ਹੈ.


ਬਾਰ ਬਰਦਾਰੀ. ਬੋਝ ਲੈਜਾਣ ਵਾਲੀ ਗੱਡੀ ਆਦਿ. ਉੱਠ ਖੱਚਰ ਆਦਿ ਪਸ਼ੁ.


ਭਾਰਵਾਹ. ਵਿ- ਭਾਰ ਢੋਣ ਵਾਲਾ. ਬੋਝਾ ਲੈਜਾਣ ਵਾਲਾ। ੨. ਸੰਗ੍ਯਾ- ਬੋਝਾ ਚੁੱਕਣ ਵਾਲਾ ਮਜ਼ਦੂਰ. "ਬਾਕੀ ਭਾਰਬਾਹ ਕੋ ਦੀਨੋ." (ਨਾਪ੍ਰ) ਭਾਰਵਾਹਕ ਅਤੇ ਭਾਰਵਾਹੀ. भारवाहिन.


ਵਿ- ਭਾਰ ਢੋਣ ਵਾਲਾ. "ਜੈਸੇ ਭਾਰਬਾਹਕ ਖੋਤ." (ਕੇਦਾ ਮਃ ੫) ਭਾਰ ਢੋਣ ਵਾਲਾ ਖੋੱਤਾ.


ਸੰ. ਭਾਰ੍‍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍‍ਯ" ਹੈ.¹