Meanings of Punjabi words starting from ਉ

ਸੰਗ੍ਯਾ- ਰਾਇ ਬੁਲਾਰ ਤਲਵੰਡੀ ਦੇ ਹਾਕਮ ਦਾ ਨਫ਼ਰ, ਜੋ ਗੁਰੂ ਨਾਨਕ ਦੇਵ ਦੀ ਸੇਵਾ ਪ੍ਰੇਮ ਨਾਲ ਕੀਤਾ ਕਰਦਾ ਸੀ. ਦੇਖੋ, ਗੁਰੁ ਨਾਨਕ ਪ੍ਰਕਾਸ਼.


ਉਮਰਾ. ਅਮੀਰ ਲੋਗ. ਦੇਖੋ, ਉਮਰੀਆ. "ਅਨਿਕ ਉਮੇਰੀਆ". (ਬਿਹਾ ਮਃ ੫)


ਸੰਗ੍ਯਾ. ਚਿੱਤ ਦਾ ਉਤਸਾਹ ਭਰਿਆ ਉਛਾਲ। ੨. ਆਨੰਦ ਦੀ ਲਹਿਰ. "ਏਕ ਦਿਵਸ ਮਨ ਭਈ ਉਮੰਗ." (ਬਸੰ ਰਾਮਾਨੰਦ)


ਦੇਖੋ, ਉਮਡਨਾ ਅਤੇ ਉਮੰਗ.


ਸੰ. उरस्- ਉਰਸ. ਸੰਗ੍ਯਾ- ਛਾਤੀ. "ਉਰ ਲਾਗਹੁ ਪ੍ਰੀਤਮ ਪ੍ਰਭੁ ਮੇਰੇ." (ਬਿਲਾ ਮਃ ੫) "ਚਰਨਕਮਲ ਹਿਰਦੈ ਉਰ ਧਾਰਹੁ." (ਗਉ ਮਃ ੫) ੨. ਮਨ. ਦਿਲ. ਰਿਦਾ. "ਧਾਰਿਓ ਹਰਿ ਉਰ ਛੇ." (ਬਸੰ ਮਃ ੪) ੩. ਉਦਰ. ਪੇਟ. "ਰੋਹਨੀ ਕੇ ਉਰ ਬੀਚ ਧਰ੍ਯੋ ਹੈ." (ਕ੍ਰਿਸਨਾਵ) ਬਲਭਦ੍ਰ ਨੂੰ ਰੋਹਿਣੀ ਦੇ ਗਰਭ ਵਿੱਚ ਰੱਖ ਦਿੱਤਾ। ੪. ਸੰ. उर. ਧਾ- ਜਾਣਾ. ਚਲਨਾ.


ਸੰਗ੍ਯਾ- ਚੰਦਨ ਘਸਾਣ ਲਈ ਪੱਥਰ ਦਾ ਗੋਲ ਟੁਕੜਾ, ਜੋ ਹਿੰਦੂਮੰਦਰਾਂ ਵਿੱਚ ਪੁਜਾਰੀਆਂ ਪਾਸ ਹੁੰਦਾ ਹੈ. ਹੁਰਸਾ. ਸੰ. ਸ਼ਾਨਪਾਦ. "ਤੇਰਾ ਨਾਮ ਕਰੀ ਚਨਣਾਠੀਆ ਜੇ ਮਨ ਉਰਸਾ ਹੋਇ." (ਗੂਜ ਮਃ ੧)


ਸੰ. श्ररंकृत- ਅਰੰਕ੍ਰਿਤ. ਵਿ- ਤਿਆਰ ਕੀਤਾ. ਪਕਾਇਆ ਰਿੰਨ੍ਹਿਆਂ. "ਇਕਤੁ ਪਤਰਿ ਭਰਿ ਉਰਕਟ ਕੁਰਕਟ, ਇਕਤੁ ਪਤਰਿ ਭਰਿ ਪਾਨੀ." (ਆਸਾ ਕਬੀਰ) ਵਾਮਮਾਰਗੀਆਂ ਨੇ ਇੱਕ ਪਾਤ੍ਰ ਵਿੱਚ ਪਕਾਇਆ ਹੋਇਆ ਮੁਰ ਰੱਖਿਆ ਅਤੇ ਦੂਜੇ ਪਾਤ੍ਰ ਵਿੱਚ ਪਾਨੀ (ਪਾਨੀਯ- ਸ਼ਰਾਬ) ਭਰੀ.