Meanings of Punjabi words starting from ਗ

ਦੇਖੋ, ਰਾਮ ਸਿੰਘ ੩.


ਦੇਖੋ, ਗਢ। ੨. ਗਰਤ. ਟੋਆ. ਗਢਾ.


ਸੰਗ੍ਯਾ- ਛੋਟਾ ਕਿਲਾ। ੨. ਦੇਖੋ, ਸਮਾਨਾ ੩. ਅਤੇ ਗੜ੍ਹੀਨਜ਼ੀਰ.


ਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਗੂਲ੍ਹਾ ਵਿੱਚ ਇੱਕ ਪਿੰਡ ਹੈ, ਜਿਸ ਨੂੰ ਭੀਖਨਖ਼ਾਂ ਪਠਾਣ ਨੇ ਆਬਾਦ ਕੀਤਾ ਸੀ. ਇਸ ਗੜ੍ਹੀ ਤੋਂ ਦੱਖਣ ਦਿਸ਼ਾ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਭੀਖਨਖ਼ਾਂ ਨੇ ਗੁਰਾਂ ਨੂੰ ਪ੍ਰੇਮ ਨਾਲ ਠਹਿਰਾਕੇ ਯੋਗ ਸੇਵਾ ਕੀਤੀ ਸੀ. ਗੁਰਦ੍ਵਾਰਾ ਅਤੇ ਰਹਾਇਸ਼ੀ ਪੱਕੇ ਮਕਾਨ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਕਰਾਈ. ੧੦੦ ਵਿੱਘੇ ਜ਼ਮੀਨ ਭਾਈ ਸਾਹਿਬ ਉਦਯ ਸਿੰਘ ਜੀ ਵੱਲੋਂ ਅਤੇ ਦੋ ਸੌ ਰੁਪਯਾ ਸਾਲਾਨਾ ਰਿਆਸਤ ਜੀਂਦ ਵੱਲੋਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ਨੈਰਤ ਕੋਣ ੧੮. ਮੀਲ ਪੱਕੀ ਸੜਕ ਹੈ.#ਜਿਸ ਵੇਲੇ ਗੁਰੂ ਸਾਹਿਬ ਨੇ ਇੱਥੇ ਚਰਣ ਪਾਏ ਹਨ, ਓਦੋਂ ਇਹ ਜ਼ਮੀਨ ਸਮਾਨੇ ਦੀ ਸੀ, ਇਸ ਕਰਕੇ ਲੇਖਕਾਂ ਨੇ ਗੁਰਦ੍ਵਾਰਾ ਸਮਾਨੇ ਲਿਖਿਆ ਹੈ. ਦੇਖੋ, ਸਮਾਨਾ.


ਸੰ. ਧਾ- ਜਾਣਾ- ਗਮਨ ਕਰਨਾ- ਪ੍ਰਸ਼ੰਸਾ ਕਰਨਾ- ਉਸਤਤਿ ਕਰਨੀ। ੨. ਸੰਗ੍ਯਾ- ਸ੍‍ਤੁਤਿ. ਤਾਰੀਫ਼। ੩. ਗਾਇਨ। ੪. ਆਉਣ ਵਾਲੇ ਸਮੇਂ (ਭਵਿਸ਼੍ਯਤ) ਦਾ ਬੋਧਕ. "ਜੀਅਰੇ ਜਾਹਿਗਾ ਮੈ ਜਾਨਾ." (ਗਉ ਕਬੀਰ) ੫. ਗਾਮ (ਗ੍ਰਾਮ) ਦਾ ਸੰਖੇਪ. "ਨਾਹਿ ਲਖੈਂ ਹਮ ਕੋ ਜਨ ਗਾ ਕੇ." (ਕ੍ਰਿਸਨਾਵ) ਪਿੰਡ ਦੇ.


ਦੇਖੋ, ਗਾਉਣਾ. "ਗਾਉ ਗਾਉ ਰੀ ਦੁਲਹਨੀ ਮੰਗਲਚਾਰ." (ਆਸਾ ਕਬੀਰ) ੨. ਫ਼ਾ. [گاہ] ਬੈਲ.


ਸੰ. ਗਾਯਨ. ਸ੍ਵਰਾਂ ਦਾ ਆਲਾਪ.