Meanings of Punjabi words starting from ਚ

ਦੇਖੋ. ਚਾਖਨਾ. ਸੰ. चष् ਖਾਣਾ ੨. ਦੇਖੋ, ਚਾਖੁ.


ਚਖਦਾ ਹੋਇਆ. ਸਵਾਦ ਲੈਂਦਾ। ੨. ਚੱਖਣ ਸਾਰ. ਚਖਦੇਹੀ. "ਚਾਖਤ ਹੋਇ ਰਹਹਿ ਬਿਸਮਾਦੁ." (ਗਉ ਮਃ ੫) ੩. ਸੰ. ਚਕ੍ਸ਼ੁਸਾ. ਨੇਤ੍ਰ ਕਰਕੇ. ਅੱਖ ਨਾਲ. "ਪੇਖਤ ਚਾਖਤ ਕਹੀਐ ਅੰਧਾ." (ਸੂਹੀ ਮਃ ੫) ਅੱਖਾਂ ਨਾਲ ਵੇਖਦਾ ਭੀ ਅੰਨ੍ਹਾ ਕਹੀਦਾ ਹੈ.


ਕ੍ਰਿ- ਚੱਖਣਾ. ਰਸਨਾ ਨਾਲ ਸੁਆਦ ਲੈਣਾ. ਦੇਖੋ, ਚਸ.


ਚੱਖਕੇ. ਸੁਆਦ (ਜਾਯਕ਼ਾ) ਲੈ ਕੇ "ਚਾਖਿ ਗੂੰਗਾ ਮੁਸਕਾਵਤ." (ਸਾਰ ਮਃ ੫)


ਸੁਆਦ ਲਿਆ. ਚੱਖਿਆ. ਚਸਣ ਕੀਤਾ. "ਚਾਖਿਅੜਾ ਮੈ ਹਰਿਰਸ ਮੀਠਾ." (ਆਸਾ ਛੰਤ ਮਃ ੪)


ਰੱਖਿਆ. ਸੁਆਦ ਲਿਆ. "ਹਰਿਰਸੁ ਚਾਖਿਬਾ." (ਜੈਤ ਮਃ ੪)


ਚਸਣ ਕੀਤੀ. ਚੱਖੀ. "ਮਹਾ ਬਿਖਿਆਮਦ ਚਾਖੀ." (ਸਾਰ ਮਃ ੪) ੨. ਸੰਗ੍ਯਾ- ਚੱਖੀ. ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਸ਼ਿਕਾਰ. ਲਾਉਣ ਲਈ ਮਾਸ ਦਾ ਚਸਕਾ ਦੇਣ ਦੀ ਬੋਟੀ. "ਬਾਜ ਹਨਐ ਗ੍ਵਾਰਨ ਕਾਨ੍ਹ ਦਈ ਜਬ ਚਾਖੀ." (ਕ੍ਰਿਸਨਾਵ)


ਸੰ. चाक्षुष ਚਾਕ੍ਸ਼ੁਸ. ਵਿ- ਨੇਤ੍ਰ ਦਾ. ਨੇਤ੍ਰ ਨਾਲ ਸੰਬੰਧਿਤ। ੨. ਸੰਗ੍ਯਾ- ਬਦਨਜਰ. "ਹਰਿ ਸਿਮਰਤ ਕਛੁ ਚਾਖੁ ਨ ਜੋਹੈ." (ਭੈਰ ਮਃ ੫) "ਰਾਮ ਨਾਮ ਜੋ ਜਨ ਜਪੈ x x x ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ." (ਬਿਲਾ ਮਃ ੫)


ਚਖਦਾ ਹੈ. ਚਸਣ ਕਰਦਾ ਹੈ. ਰਸਨਾ ਨਾਲ ਸੁਆਦ ਲੈਂਦਾ ਹੈ. ਦੇਖੋ, ਚਸ। ੨. ਚਕ੍ਸ਼ੁ (ਨੇਤ੍ਰ) ਦ੍ਵਾਰਾ ਅਨੁਭਵ ਕਰਦਾ ਹੈ. ਦੇਖਦਾ ਹੈ. "ਸਬਦੁ ਦੀਪਕੁ ਵਰਤੈ ਤਿਹੁ ਲੋਇ। ਜੋ ਚਾਖੈ ਸੋ ਨਿਰਮਲੁ ਹੋਇ." (ਧਨਾ ਮਃ ੩)