Meanings of Punjabi words starting from ਦ

ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)


ਸੰ. ਦਾਸਤ੍ਵ. ਸੰਗ੍ਯਾ- ਦਾਸ ਹੋਣ ਦਾ ਭਾਵ. ਦਾਸਪਨ. ਦੇਖੋ, ਦਾਸਤਭਾਇ। ੨. ਫ਼ਾ. [داشت] ਦਾਸ਼ਤ. ਪਾਲਣ ਪੋਸਣ. ਪਰਵਰਿਸ਼। ੩. ਵਿ- ਰੱਖਿਆ. ਦੇਖੋ, ਦਾਸ਼ਤਨ.


ਫ਼ਾ. [داشتن] ਕ੍ਰਿ- ਰੱਖਣਾ.


ਦਾਸਤ਼ਭਾਵ. ਦਾਸਪਨ ਦਾ ਖ਼ਿਆਲ. "ਆਪੂ ਛੋਡਿ ਹੋਹਿ ਦਾਸਤਭਾਇ." (ਬਸੰ ਮਃ ੩)


ਸੰਗ੍ਯਾ- ਦਾਸਤ੍ਵ. ਦਾਸਪਨ. ਦਾਸਭਾਵ.