Meanings of Punjabi words starting from ਲ

ਲੰਮੀ ਦੌੜ. ਲੰਮਾ ਸਫਰ. ਭਾਵ ਪਰਲੋਕਯਾਤ੍ਰਾ ਅਤੇ ਚੌਰਾਸੀ ਦਾ ਗੇੜਾ. "ਜਬ ਤੇ ਹੋਈ ਲਾਮੀਧਾਈ." (ਗੂਜ ਮਃ ੫)


ਅ਼. [لاعق] ਵਿ- ਲਯਾਕ਼ਤ ਵਾਲਾ. ਯੋਗ੍ਯ. ਪ੍ਰਵੀਣ.


ਅ਼. [لاعقی] ਸੰਗ੍ਯਾ- ਲਾਯਕ਼ਪਨ. ਯੋਗ੍ਯਤਾ.


ਦੇਖੋ, ਇਲਾਇਚੀ.


ਸੰਗ੍ਯਾ- ਡਾਰ. ਕਤਾਰ. ਪੰਕ੍ਤਿ. ਸ਼੍ਰੇਣੀ. "ਦੂਰ ਲੌ ਗਮਨੇ ਲਾਰ." (ਗੁਪ੍ਰਸੂ) ੨. ਲੜ. ਦਾਮਨ. "ਲਗੋਂ ਲਾਰ ਥਾਨੈ." (ਰਾਮਾਵ) ਥੁਆਡੇ (ਆਪ ਦੇ) ਲੜ ਲਗਦੀ ਹਾਂ। ੩. ਮੂੰਹ ਤੋਂ ਟਪਕਦਾ ਹੋਇਆ ਲੇਸਦਾਰ ਥੁੱਕ, ਸੰ. ਲਾਲਾ. "ਕਿਤਕ ਅਸੁਰ ਡਾਰਤ ਭੂਅ ਲਾਰੈਂ." (ਚਰਿਤ੍ਰ ੪੦੫) ੪. ਡਿੰਗ. ਕ੍ਰਿ. ਵਿ- ਸਾਥ. ਸੰਗ. ਨਾਲ.