Meanings of Punjabi words starting from ਖ

ਸੰ. ਕ੍ਸ਼ਿਤਿ. ਸੰਗ੍ਯਾ- ਪ੍ਰਿਥਿਵੀ, ਜਿਸ ਦੇ ਆਧਾਰ ਸਭ ਕ੍ਸ਼ਿ (ਰਹਿੰਦੇ) ਹਨ। ੨. ਨਿਵਾਸ. ਰਹਾਇਸ਼.


ਕ੍ਸ਼ਿਤਿ (ਪ੍ਰਿਥਿਵੀ) ਦਾ ਸ੍ਵਾਮੀ. ਭੂਪਤਿ. ਪ੍ਰਿਥਿਵੀ ਪਾਲਣ ਵਾਲਾ ਅਤੇ ਪ੍ਰਿਥਿਵੀ ਦਾ ਰਾਜਾ. ਬਾਦਸ਼ਾਹ। ੨. ਜਿਮੀਦਾਰ.


ਸੰ. खिद् ਧਾ- ਦੁੱਖ ਦੇਣਾ, ਭੈ ਦਿਖਾਉਣਾ, ਘਬਰਾਉਣਾ.