Meanings of Punjabi words starting from ਜ

ਸੰਗ੍ਯਾ- ਜਲਧਰ ਬਿੰਬ. ਇੰਦ੍ਰਧਨੁਖ. ਆਕਾਸ਼ ਵਿੱਚ ਫੈਲੇ ਹੋਏ ਜਲਕਣਕਿਆਂ ਵਿੱਚ ਸੂਰਜ ਦੀ ਕਿਰਣਾ ਨਾਲ ਹੋਈ ਅਨੇਕ ਰੰਗਾਂ ਦੀ ਝਲਕ. "ਜਲਹਰਬਿੰਬ ਜੁਗਤਿ ਜਗੁ ਰਚਾ." (ਸਵੈਯੇ ਮਃ ੪. ਕੇ) ਇੰਦ੍ਰਧਨੁਖ ਵਾਂਙ ਅਨੇਕ ਰੰਗਾਂ ਦੀ ਸੰਸਾਰ ਰਚਨਾ ਖਿਨ ਵਿੱਚ ਵਿਖਾਈ ਦਿੰਦੀ ਅਤੇ ਖਿਨ ਵਿੱਚ ਲੋਪ ਹੋਣ ਵਾਲੀ ਹੈ। ੨. ਜਲ ਵਿੱਚ ਹਰਿ (ਸੂਰਜ) ਦਾ ਬਿੰਬ (ਅ਼ਕਸ)


ਸੰਗ੍ਯਾ- ਜਲਧਰੀ. ਅਰਘੇ ਦੇ ਆਕਾਰ ਦਾ ਇੱਕ ਪੱਥਰ, ਜਿਸ ਦੇ ਵਿਚਕਾਰ ਸ਼ਿਵਲਿੰਗ ਸ੍‍ਥਾਪਨ ਕੀਤਾ ਜਾਂਦਾ ਹੈ.


ਜਲਧਰ. ਮੇਘ. ਦੇਖੋ, ਜਲਹਰ. "ਜਲਹਰੁ ਬਰਸਨਹਾਰੁ." (ਵਾਰ ਮਲਾ ਮਃ ੨)


ਸੰਗ੍ਯਾ- ਕਹਾਰ. ਪਾਨੀਹਾਰ। ੨. ਮੇਘ. ਬੱਦਲ.


ਸੰਗ੍ਯਾ- ਸਿਵਾਰ. ਪਾਨੀ ਦਾ ਜਾਲਾ.


ਸ਼੍ਰਿੰਗਾਟਕ. ਸਿੰਘਾੜਾ (ਸੰਘਾੜਾ).


ਸੰਗ੍ਯਾ- ਜਲਖੇਲ. ਜਲਵਿਹਾਰ। ੨. ਤਾਰੀ. ਜਲ ਪੁਰ ਤਰਨਾ.


ਸੰਗ੍ਯਾ- ਪਾਣੀ ਦਾ ਪੰਛੀ. ਮੁਰਗ਼ਾਬੀ.


ਵਿ- ਦਗਧ ਹੋਕੇ ਕ੍ਸ਼ੀਣ (ਨਾਸ਼) ਹੋਇਆ.