Meanings of Punjabi words starting from ਤ

ਸੰ. त्रिकालज्ञ ਅਤੇ त्रिकालदर्शिन. ਸੰਗ੍ਯਾ- ਸਰਵਗ੍ਯ. ਭੂਤ, ਵਰਤਮਾਨ ਅਤੇ ਭਵਿਸ਼੍ਯਤ ਦੀ ਬਾਤ ਜਾਣਨ ਵਾਲਾ.


ਜੋਕ ਦੇ ਤਿਨਕਾ ਫੜਨ ਵਾਂਙ. ਇਹ ਦ੍ਰਿਸ੍ਟਾਂਤ ਅਨੇਕ ਗ੍ਰੰਥਾਂ ਵਿੱਚ ਦੇਖੀਦਾ ਹੈ. ਭਾਵ ਇਹ ਹੈ ਕਿ ਜੈਸੇ ਜੋਕ ਦੂਜੇ ਤ੍ਰਿਣ ਨੂੰ ਫੜਕੇ ਪਿਛਲੇ ਨੂੰ ਛਡਦੀ ਹੈ, ਤੈਸੇ ਜੀਵਾਤਮਾ ਦੂਜੇ ਸ਼ਰੀਰ ਵਿੱਚ ਪ੍ਰਵੇਸ਼ ਹੋਣ ਪੁਰ ਪਹਿਲੇ ਨੂੰ ਤ੍ਯਾਗਦਾ ਹੈ.


ਸੰ. ਸੰਗ੍ਯਾ- ਨੌਕਾ. ਕਿਸ਼ਤੀ.


ਸੰਗ੍ਯਾ- ਤ੍ਰਿਦਸ਼ (ਦੇਵਤਾ) ਦਾ ਈਸ਼. ਦੇਵਤਿਆਂ ਦਾ ਈਸ਼੍ਵਰ ਇੰਦ੍ਰ. "ਤ੍ਰਿਦਸੇਸ ਲੀਨ. ਬੁਲਾਇ." (ਗਜਰਾਜ) "ਬਲ ਗੁਨ ਬ਼ੀਰਜ ਮੇ ਜਨੁਕ, ਤ੍ਰਿਦਸੇਸ੍ਵਰ ਕੇ ਭਾਈ." (ਚਰਿਤ੍ਰ ੭੭)