Meanings of Punjabi words starting from ਧ

ਸੰ. ਧੁਰ੍‍ਯ. ਵਿ- ਜੋਤਣ ਲਾਇਕ਼. "ਜਨਮ ਮਰਣ ਨਹਿ ਧੰਦਾ ਧੈਰ." (ਓਅੰਕਾਰ) ੨. ਧੈਰ੍‍ਯ. ਦੇਖੋ, ਧੀਰਜ.


ਦੇਖੋ, ਧੀਰਜ.


ਸੰ. ਸੰਗ੍ਯਾ- ਸੰਗੀਤ ਅਨੁਸਾਰ ਛੀਵਾਂ ਸੁਰ. ਪੰਚਮ ਅਰ ਨਿਸਾਦ ਦੇ ਵਿਚਲਾ ਸ੍ਵਰ. ਇਸ ਦੀ ਸ਼੍ਰੁਤਿਯਾਂ ਤਿੰਨ ਹਨ- ਰਮ੍ਯਾ, ਰੋਹਿਣੀ ਅਤੇ ਮਦੰਤੀ ਦੇਖੋ, ਸ੍ਵਰ.


ਸੰਗ੍ਯਾ- ਧੋਹ ਅਤੇ ਧੋਣਾ ਦਾ ਸੰਖੇਪ.


ਸਿੰਧੀ. ਕ੍ਰਿ- ਧੋਣਾ। ੨. ਦੇਖੋ, ਧੋਣ.


ਵਿ- ਧੋਤੀ ਹੋਈ. ਸਾਫ ਕੀਤੀ. "ਐਸਾ ਜੰਤੂ ਇਕ ਦੇਖਿਆ ਜੈਸੀ ਧੋਈ ਲਾਖ." (ਸ. ਕਬੀਰ) ਭਾਵ ਪਾਖੰਡੀ ਤੋਂ ਹੈ, ਜੋ ਬਾਹਰੋਂ ਸਾਫ ਨਜਰ ਆਉਂਦਾ ਹੈ। ੨. ਦੇਖੋ, ਦ੍ਰੋਹੀ ਅਤੇ ਧ੍ਰੋਹੀ.


ਸੰਗ੍ਯਾ- ਛਾਪੇ ਅਤੇ ਘਾਹ ਆਦਿ ਦਾ ਬਣਾਇਆ ਘਰ, ਜਿਸ ਨੂੰ ਗਰਮੀ ਦੀ ਰੁੱਤ ਵਿੱਚ ਜਲ ਨਾਲ ਛਿੜਕਕੇ ਠੰਡਾ ਰੱਖੀਦਾ ਹੈ. "ਰਚੀ ਧੋਹ ਸੀਤਲਤਾ ਕਰੇ." (ਗੁਪ੍ਰਸੂ) ੨. ਦ੍ਰੋਹੁ. "ਮੋਹ ਮਾਨ ਧੋਹ ਭਰਮ ਰਾਖਿਲੀਜੈ ਕਾਟਿ ਬੇਰੀ." (ਕਾਨ ਮਃ ੫) ਦੇਖੋ, ਧੋਹੁ.


ਕ੍ਰਿ- ਧੋਖਾ ਦੇਣਾ। ੨. ਠਗ ਲੈਣਾ। ੩. ਦ੍ਰੋਹ (ਵੈਰ) ਕਰਨਾ.


ਵਿ- ਦ੍ਰੋਹੀ.