Meanings of Punjabi words starting from ਬ

ਕ੍ਰਿ- ਕਹਿਣਾ. ਕਥਨ ਕਰਨਾ. ਦੇਖੋ, ਵਦ੍‌ ਧਾ। ੨. ਸ਼ਰਤ ਲਾਉਣੀ. ਪ੍ਰਤਿਗ੍ਯਾ ਕਰਨੀ. "ਬਦ ਬਦ ਕੂਦ ਕੁਲਾਚਨ ਕਰੀ." (ਨਾਪ੍ਰ) ਸ਼ਰਤ ਲਾਕੇ ਛਾਲਾਂ ਮਾਰੀਆਂ. "ਬਦਹੁ ਕੀ ਨ ਹੋਡ ਮਾਧਉ ਮੋ ਸਿਉ?" (ਸਾਰ ਨਾਮਦੇਵ) ਮੇਰੇ ਨਾਲ ਸ਼ਰਤ ਕ੍ਯੋਂ ਨਹੀਂ ਲਾ ਲੈਂਦੇ? ੩. ਮੰਨਣਾ. ਮਨਜੂਰ ਕਰਨਾ. "ਮੈ ਨ ਬਦਉਗਾ ਭਾਈ" (ਆਸਾ ਕਬੀਰ) ੪. ਨਿਯਤ ਕਰਨਾ. ਠਹਰਾਉਣਾ.


ਫ਼ਾ. [بدتر] ਵਿ- ਅਤਿ ਬੁਰਾ. ਬਹੁਤ ਖਰਾਬ.


ਸੰ. ਵਦਤਿ. ਆਖਦਾ ਹੈ. ਕਹਿਂਦਾ ਹੈ. "ਬਦਤਿ ਤ੍ਰਿਲੋਚਨ, ਤੇ ਨਰ ਮੁਕਤਾ." (ਗੂਜ)