Meanings of Punjabi words starting from ਰ

ਦੇਖੋ, ਰਾਸ੍ਤ.; ਫ਼ਾ. [راست] ਵਿ- ਸਿੱਧਾ। ੨. ਸਤ੍ਯ। ੩. ਠੀਕ ਦੁਰਸ੍ਤ.


ਦੇਖੋ, ਰਸਤਾ.


ਦੇਖੋ, ਰਾਸ੍ਤੀ.; ਫ਼ਾ. [راستبازی] ਅਤੇ [راستی] ਸੰਗ੍ਯਾ- ਸੱਚਾਈ। ੨. ਬਿਨਾ ਕਪਟ ਹੋਣ ਦਾ ਭਾਵ. "ਹਰਾਂਕਸ ਕਿ ਓ ਰਾਸ੍ਤਬਾਜ਼ੀ ਕੁਨਦ। ਰਹ਼ੀਮੇ ਬਰੋ ਰਹ਼ਮਸਾਜ਼ੀ ਕੁਨਦ." (ਜਫਰ)


ਕ੍ਰਿਸਨ ਜੀ ਦੀ ਗੋਪੀਆਂ ਨਾਲ ਕੀਤੀ ਲੀਲਾ (ਰਾਸ) ਵਿੱਚ ਹਿੱਸਾ ਲੈਣ ਵਾਲਾ ਮਨੁੱਖ. ਰਾਮਮੰਡਲ ਦਾ ਨਾਟਕ ਖੇਡਣ ਵਾਲਾ. ਦੇਖੋ, ਰਾਸ ੪.