Meanings of Punjabi words starting from ਚ

ਸੰਗ੍ਯਾ- ਚੱਟਣ ਦੀ ਇੱਛਾ. ਸੁਆਦ ਦੀ ਅਭਿਲਾਖਾ. "ਚਾਟਉ ਪਗ, ਚਾਟ." (ਕਾਨ ਮਃ ੪. ਪੜਤਾਲ) ੨. ਚੱਟਣ ਯੋਗ੍ਯ ਲੇਹ੍ਯ ਪਦਾਰਥ। ੩. ਸੰ. ਵਿਸ਼੍ਵਾਸਘਾਤੀ। ੪. ਠਗ.


ਚਟੁਸ਼ਾਲਾ. ਦੇਖੋ, ਚਟਸਾਲ. "ਆਪੇ ਚਾਟਸਾਲ ਆਪਿ ਹੈ ਪਾਧਾ". (ਵਾਰ ਬਿਹਾ ਮਃ ੪)


ਕ੍ਰਿ- ਜੀਭ ਨਾਲ ਚਟ ਚਟ ਸ਼ਬਦ ਕਰਕੇ ਖਾਣਾ. ਚੱਟਣਾ. "ਜਨ ਨਾਨਕ ਪ੍ਰੀਤਿ ਸਾਧਪਗ ਚਾਟੇ." (ਗਉ ਮਃ ੪)


ਸੰਗ੍ਯਾ- ਚਟੁ. ਚੇਟਕ. ਚੇਲਾ. ਸ਼ਾਗਿਰਦ. ਇਹ ਸ਼ਬਦ ਚਟ ਧਾਤੁ ਤੋਂ ਬਣਿਆ ਹੈ. ਜਿਸ ਦਾ ਮਨ ਹੋਰ ਵੱਲੋਂ ਉੱਚਾਟ ਹੋ ਕੇ ਗੁਰੂ ਦੀ ਸਿਖ੍ਯਾ ਵਿੱਚ ਲੱਗੇ, ਉਹ ਚਾਟੜਾ ਹੈ. "ਆਪਿ ਹੈ ਪਾਧਾ, ਆਪੇ ਚਾਟੜੇ ਪੜਣ ਕਉ ਆਣੇ." (ਵਾਰ ਬਿਹਾ ਮਃ ੪) "ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ." (ਓਅੰਕਾਰ)