Meanings of Punjabi words starting from ਛ

ਡਿੰਗ. ਸੰਗ੍ਯਾ- ਕ੍ਰੋਧ. ਗ਼ੁੱਸਾ. ਸੰ. ਕ੍ਸ਼ੋਭ. "ਸਚੁ ਕਹੈ ਤਾ ਛੋਹੋ ਆਵੈ." (ਵਾਰ ਰਾਮ ੨. ਮਃ ੫) ੨. ਦਯਾ. ਕ੍ਰਿਪਾ। ੩. ਮੋਹ. ਪਿਆਰ।੪ ਛੁਹਣ ਦਾ ਭਾਵ. ਛੂਤ. ਭਿੱਟ.

ਡਿੰਗ. ਸੰਗ੍ਯਾ- ਕ੍ਰੋਧ. ਗ਼ੁੱਸਾ. ਸੰ. ਕ੍ਸ਼ੋਭ. "ਸਚੁ ਕਹੈ ਤਾ ਛੋਹੋ ਆਵੈ." (ਵਾਰ ਰਾਮ ੨. ਮਃ ੫) ੨. ਦਯਾ. ਕ੍ਰਿਪਾ। ੩. ਮੋਹ. ਪਿਆਰ।੪ ਛੁਹਣ ਦਾ ਭਾਵ. ਛੂਤ. ਭਿੱਟ.

ਸੰ. ਕ੍ਸ਼ੋਭਣ. ਕ੍ਸ਼ੋਭ ਸਹਿਤ ਹੋਣ ਦਾ ਭਾਵ। ੨. ਛੁਹਿਣਾ. ਸਪਰਸ਼ ਕਰਨਾ.

ਦੇਖੋ, ਖੂਹਣਿ. "ਛੋਹਨਿ ਭਈ ਅਸ੍ਠਦਸ ਅਨੀ." (ਗੁਪ੍ਰਸੂ) ਅਠਾਰਾਂ ਅਕ੍ਸ਼ੌ੍ਹਿਣੀ ਫ਼ੌਜ ਇਕੱਠੀ ਹੋ ਗਈ.

ਸੰਗ੍ਯਾ- ਸ਼ਾਵਕ. ਛੋਕਰਾ. ਲੜਕਾ. ਛੋਕਰੀ. ਬਾਲਕੀ. "ਸੰਤਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ." (ਬਿਲਾ ਮਃ ੫) "ਛਡਾ ਛੋਹਰੇ ਦਾਸ ਤੁਮਾਰੇ." (ਬਾਵਨ) "ਘਰ ਵਰੁ ਸਹਜ ਨ ਜਾਣੈ ਛੋਹਰਿ." (ਮਾਰੂ ਸੋਲਹੇ ਮਃ ੧) ਭਾਵ- ਅਗ੍ਯਾਨਦਸ਼ਾ ਵਾਲੀ.