Meanings of Punjabi words starting from ਜ

ਘੜੇ ਦੇ ਜਲ ਵਿੱਚ. "ਹਭ ਸਮਾਣੀ ਜੋਤਿ ਜਿਉ ਜਲਘਟਾਊ ਚੰਦ੍ਰਮਾ." (ਵਾਰ ਮਾਰੂ ੨. ਮਃ ੫) ੨. ਸੰਗ੍ਯਾ- ਪਵਨ. ਪੌਣ, ਜੋ ਪਾਣੀ ਨੂੰ ਸੁਕਾਕੇ ਘਟਾ ਦਿੰਦੀ ਹੈ.


ਸੰਗ੍ਯਾ- ਜਲਘਟਿਕਾ. ਪਾਣੀ ਦੀ ਘੜੀ. ਜਲ ਦ੍ਵਾਰਾ ਘੜੀ ਦਾ ਸਮਾ ਜਾਣਨ ਦਾ ਯੰਤ੍ਰ. Water. clock. ਦੇਖੋ, ਘੜੀ.#"ਭਾਰਤੀਯ ਨਾਟ੍ਯ ਸ਼ਾਸਤ੍ਰ" ਦੇ ਲੇਖ ਅਨੁਸਾਰ ਇਹ ਬਹੁਤ ਪੁਰਾਣੇ ਸਮੇਂ ਤੋਂ ਭਾਰਤ ਵਿੱਚ ਪ੍ਰਲਚਿਤ ਹੈ. ਉਸ ਵੇਲੇ ਇਸ ਦਾ ਨਾਉਂ "ਉਦਕ ਨਾਲਿਕਾ" ਸੀ. ਇਸ ਦੀ ਰਚਨਾ ਦੋ ਤਰ੍ਹਾਂ ਦੀ ਹੁੰਦੀ ਸੀ-#(ੳ) ਧਾਤੁ ਦੀ ਇੱਕ ਲੰਮੀ ਨਾਲੀ ਬਣਾਈ ਜਾਂਦੀ, ਜਿਸ ਦੇ ਅੰਦਰ ਅਤੇ ਬਾਹਰ ਘੜੀਆਂ ਦੇ ਅੰਗ ਲਾਏ ਜਾਂਦੇ ਅਤੇ ਥੱਲੇ ਠੀਕ ਅੰਦਾਜੇ ਦਾ ਛੇਕ ਹੁੰਦਾ, ਨਾਲੀ ਨੂੰ ਪਾਣੀ ਵਿੱਚ ਰੱਖਣ ਤੋਂ ਛੇਕ ਵਿਚਦੀਂ ਉਤਨਾ ਪਾਣੀ ਨਾਲੀ ਵਿੱਚ ਆ ਸਕਦਾ, ਜੋ ਇੱਕ ਘੜੀ ਅੰਦਰ ਇੱਕ ਅੰਗ ਤੀਕ ਪਹੁਚ ਸਕਦਾ.#(ਅ) ਧਾਤੁ ਦੀ ਇੱਕ ਹਲਕੀ ਕਟੋਰੀ ਬਣਾਈ ਜਾਂਦੀ, ਉਸ ਦੇ ਥੱਲੇ ਠੀਕ ਪ੍ਰਮਾਣ ਦਾ ਛੇਕ ਕੀਤਾ ਜਾਂਦਾ ਹੈ. ਇਸ ਕਟੋਰੀ ਨੂੰ ਜਲਭਰੇ ਭਾਂਡੇ ਵਿੱਚ ਪਾਣੀ ਤੇ ਰੱਖ ਦਿੱਤਾ ਜਾਂਦਾ ਹੈ. ਜਦ ਪਾਣੀ ਨਾਲ ਭਰਕੇ ਕਟੋਰੀ, ਡੁੱਬ ਜਾਂਦੀ, ਤਦ ਘੜੀ ਭਰ ਸਮਾ ਸਮਝਿਆ ਜਾਂਦਾ.#ਜਿਸ ਵੇਲੇ ਤੋਂ ਘੜੀ ਦੀ ਥਾਂ ਘੰਟੇ ਦਾ ਸਮਾ ਪ੍ਰਚਲਿਤ ਹੋਇਆ, ਤਦ ਤੋਂ ਇਸ ਕਟੋਰੀ ਅਤੇ ਛੇਕ ਦਾ ਆਕਾਰ ਅਜੇਹਾ ਬਣਾਇਆ ਗਿਆ ਜੋ ਢਾਈ ਘੜੀ ਅਥਵਾ ਸੱਠ ਮਿਨਟਾਂ ਵਿੱਚ ਭਰਕੇ ਡੁੱਬੇ.#ਇਸ ਸਮੇਂ ਭੀ ਬਹੁਤ ਫੌਜਾਂ ਅਤੇ ਕਾਰਖਾਨਿਆਂ ਵਿੱਚ ਜਲਘੜੀ ਦਾ ਵਰਤਾਉ ਹੈ.


ਸੰਗ੍ਯਾ- ਪਾਣੀ ਵਿੱਚ ਰਹਿਣ ਵਾਲੇ ਜੀਵ. ਕੱਛੂ, ਮੱਛੀ, ਨਾਕੂ ਆਦਿ.


ਸੰਗ੍ਯਾ- ਕਾਮਦੇਵ. ਜਲ ਵਿੱਚ ਰਹਿਣ ਵਾਲਾ ਮੱਛ ਅਥਵਾ ਮਕਰ, ਉਸ ਦਾ ਚਿੰਨ੍ਹ ਹੈ ਜਿਸ ਦੀ ਧੁਜਾ ਵਿੱਚ. ਮੱਛਕੇਤੁ. ਮਕਰਕੇਤੁ.


ਸੰਗ੍ਯਾ- ਮੱਛੀ.


ਜਲਚਾਰਿਨ੍‌. ਦੇਖੋ, ਜਲਚਰ.


ਵਿ- ਜਲ ਤੋਂ ਪੈਦਾ ਹੋਇਆ। ੨. ਸੰਗ੍ਯਾ- ਕਮਲ। ੩. ਵ੍ਰਿਕ੍ਸ਼੍‍ (ਬਿਰਛ). ੪. ਘਾਹ। ੫. ਖੇਤੀ। ੬. ਮੋਤੀ. "ਜਲਜ ਅਬਿੱਧ ਸੁ ਤਾਹਿ ਅਹਾਰੰ." (ਗੁਵਿ ੧੦) ਅਣਬਿੱਧ ਮੋਤੀ ਹੰਸ ਦਾ ਅਹਾਰ ਹੈ। ੭. ਮੱਛ। ੮. ਸ਼ੰਖ। ੯. ਚੰਦ੍ਰਮਾ.


ਸੰਗ੍ਯਾ- ਜਲਜ (ਬਿਰਛ) ਦੇ ਕੁੰਦੇ ਵਾਲੀ ਬੰਦੂਕ਼ (ਸਨਾਮਾ)


ਸੰਗ੍ਯਾ- ਕਮਲਾਂ ਦੀ ਰਖ੍ਯਾ ਕਰਨ ਵਾਲਾ ਤਾਲ। ੨. ਜਲਜੰਤੂਆਂ ਨੂੰ ਪਨਾਹ ਦੇਣ ਵਾਲਾ ਤਾਲ. (ਸਨਾਮਾ)